24 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ‘ਸਮਾਰਟ ਖੇਤੀ’ ਵਿਸ਼ੇ ‘ਤੇ ਵੈਬਿਨਾਰ ਨੂੰ ਸੰਬੋਧਨ ਕਰਨਗੇ। ਇਸ ਮੌਕੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੋਂ ਇਲਾਵਾ ਹੋਰ ਕੇਂਦਰੀ ਮੰਤਰੀ ਵੀ ਸ਼ਮੂਲੀਅਤ ਕਰਨਗੇ ਪਰ ਮੁੱਖ ਬੁਲਾਰੇ ਵਜੋਂ ਸ਼੍ਰੀ ਮੋਦੀ ਹੀ ਸੰਬੋਧਨ ਕਰਨਗੇ। ਦਿਨ ਭਰ ਚਲਣ ਵਾਲੇ ਇਸ ਵੈਬਿਨਾਰ ਵਿੱਚ ਕੁਦਰਤੀ ਖੇਤੀ ਸਣੇ ਪੰਜ ਮਹੱਤਵਪੂਰਨ ਖੇਤਰਾਂ ਬਾਰੇ ਚਰਚਾ ਕੀਤੀ ਜਾਵੇਗੀ।