ਹੰਝੂਆਂ ਨਾਲ ਧੋਤੇ ਲਾੜੀ ਦੇ ਮਹਿੰਦੀ ਵਾਲੇ ਹੱਥ; ਵਿਆਹ ਤੋਂ ਪਹਿਲਾਂ ਲਾੜੇ ਦੀ ਮੌਤ ਨੇ ਚਕਨਾਚੂਨ ਕੀਤੇ ਸੁਫ਼ਨੇ

death/nawanpunjab.com

ਕੋਟਾ, 21 ਫਰਵਰੀ (ਬਿਊਰੋ)- ਵਿਆਹ ਦੀਆਂ ਖੁਸ਼ੀਆਂ ਦੋ ਪਰਿਵਾਰਾਂ ਲਈ ਮਾਤਮ ’ਚ ਬਦਲ ਗਈਆਂ। ਰਾਜਸਥਾਨ ਦੇ ਕੋਟਾ ਦੇ ਨਯਾਪੁਰ ਥਾਣਾ ਖੇਤਰ ਨੇੜੇ ਚੰਬਲ ਦੀ ਛੋਟੀ ਪੁਲੀਆ ’ਤੇ ਬਰਾਤ ਨਾਲ ਵਿਆਹ ਲਈ ਜਾ ਰਹੀ ਇਕ ਕਾਰ ਨਦੀ ’ਚ ਡਿੱਗ ਗਈ। ਇਸ ’ਚ ਲਾੜੇ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਬਰਾਤ ਚੌਥ ਦਾ ਬਰਵਾੜਾ ਤੋਂ ਉੱਜੈਨ ਲਈ ਨਿਕਲੀ ਸੀ। ਲਾੜੇ ਦੀ ਕਾਰ ਦਾ ਸੰਤੁਲਨ ਵਿਗੜ ਕਾਰਨ ਕਾਰ ਚੰਬਲ ਨਦੀ ’ਚ ਡਿੱਗ ਗਈ। ਲਾੜੇ ਦੇ ਪਰਿਵਾਰ ਸਮੇਤ ਕਈ ਰਿਸ਼ਤੇਦਾਰ ਬਰਾਤ ’ਚ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਬਚੇ ਹੋਏ ਰਿਸ਼ਤੇਦਾਰ ਕੋਟਾ ਵਿਚ ਹਨ ਅਤੇ ਵਾਪਸ ਪਰਤ ਰਹੇ ਹਨ।
ਇਸ ਭਿਆਨਕ ਹਾਦਸੇ ਨੇ ਲਾੜੀ ਦੇ ਸੁਫ਼ਨੇ ਚਕਨਾਚੂਰ ਕਰ ਦਿੱਤੇ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਗੋਤਾਖੋਰਾਂ ਦੀ ਟੀਮ ਮੌਕੇ ’ਤੇ ਪਹੁੰਚੀ। ਇਸ ਤੋਂ ਬਾਅਦ ਕਾਰ ਅਤੇ ਲਾਸ਼ਾਂ ਨੂੰ ਨਦੀ ’ਚੋਂ ਬਾਹਰ ਕੱਢਿਆ ਗਿਆ। 9 ਲੋਕ ਇਕ ਹੀ ਕਾਰ ਵਿਚ ਸਵਾਰ ਸਨ। ਕਿਸੇ ਰਾਹਗੀਰ ਨੇ ਚੰਬਲ ਨਦੀ ਵਿਚ ਕਾਰ ਨੂੰ ਪਲਟਦੇ ਹੋਏ ਵੇਖਿਆ। ਇਹ ਹਾਦਸਾ ਐਤਵਾਰ ਦੇਰ ਰਾਤ ਵਾਪਰਿਆ। ਗੋਤਾਖੋਰਾਂ ਦੀ ਟੀਮ ਨੇ ਸਵੇਰੇ ਤੜਕਸਾਰ ਬਚਾਅ ਮੁਹਿੰਮ ਚਲਾਈ। ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ।

ਆਨਲਾਈਨ ਮਿਲਿਆ ਪਿਆਰ ਅਤੇ ਫਿਰ ਹੋਣਾ ਸੀ ਵਿਆਹ-
ਲਾੜਾ ਅਵਿਨਾਸ਼ ਜੈਪੁਰ ’ਚ ਕੋਈ ਨੌਕਰੀ ਕਰਦਾ ਸੀ। ਫੇਸਬੁੱਕ ਜ਼ਰੀਏ ਇੰਦੌਰ ਦੀ ਕੁੜੀ ਨਾਲ ਦੋਸਤੀ ਹੋਈ ਸੀ। ਦੋਸਤੀ ਪਿਆਰ ਵਿਚ ਬਦਲ ਗਈ ਅਤੇ ਵਿਆਹ ਤੈਅ ਹੋਇਆ। ਇਸ ਦੇ ਚੱਲਦੇ ਚੌਥ ਦਾ ਬਰਵਾੜਾ ਤੋਂ ਬਰਾਤ ਉੱਜੈਨ ਲਈ ਰਵਾਨਾ ਹੋਈ ਅਤੇ ਕੋਟਾ ’ਚ ਲਾੜੇ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।

ਕਾਰ ’ਚ ਲਾੜੇ ਸਮੇਤ ਸਵਾਰ ਸਨ ਦੋਸਤ ਅਤੇ ਰਿਸ਼ਤੇਦਾਰ-
ਪਰਿਵਾਰ ਨੇ ਦੱਸਿਆ ਕਿ ਕਾਰ ’ਚ ਲਾੜੇ ਅਵਿਨਾਸ਼ ਨਾਲ ਦੋਸਤ ਅਤੇ ਕੁਝ ਰਿਸ਼ਤੇਦਾਰ ਸਵਾਰ ਸਨ। ਇਨ੍ਹਾਂ ਨਾਲ ਬਰਾਤੀਆਂ ਦੀ ਇਕ ਬੱਸ ਵੀ ਜਾ ਰਹੀ ਸੀ, ਜੋ ਕਿ ਅੱਗੇ ਨਿਕਲ ਗਈ। ਇਸ ਬੱਸ ’ਚ ਕਰੀਬ 70 ਲੋਕ ਸਵਾਰ ਸਨ। ਸਾਰੇ ਬਰਾਤੀ ਬਰਵਾੜਾ ਤੋਂ 2 ਵਜੇ ਰਵਾਨਾ ਹੋਏ ਸਨ। ਬੱਸ ਕੋਟਾ ਪਾਰ ਕਰ ਚੁੱਕੀ ਸੀ। ਪਰਿਵਾਰ ਨੂੰ ਲੱਗਾ ਕਿ ਕਾਰ ਕਾਫੀ ਦੂਰ ਰਹਿ ਗਈ ਪਰ ਬਾਅਦ ’ਚ ਕੁਝ ਲੋਕਾਂ ਨੇ ਫੋਨ ਕਰ ਕੇ ਸੂਚਨਾ ਦਿੱਤੀ ਕਿ ਕਾਰ ਚੰਬਲ ਨਦੀ ’ਚ ਡਿੱਗ ਗਈ ਹੈ। ਹਾਦਸਾ ਸਵੇਰੇ 5.30 ਵਜੇ ਦੇ ਕਰੀਬ ਹੋਇਆ।

ਨਹੀਂ ਖੁੱਲ੍ਹ ਸਕਿਆ ਕਾਰ ਦਾ ਦਰਵਾਜ਼ਾ-
ਦੱਸਿਆ ਜਾ ਰਿਹਾ ਹੈ। ਕਾਰ ’ਚ ਸਵਾਰ ਲੋਕਾਂ ਨੇ ਕਾਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸਿਰਫ ਇਕ ਹੀ ਦਰਵਾਜ਼ਾ ਖੁੱਲ੍ਹ ਸਕਿਆ, ਜਿਸ ਦੀ ਵਜ੍ਹਾ ਕਰ ਕੇ 7 ਲੋਕਾਂ ਦੀ ਕਾਰ ’ਚ ਹੀ ਮੌਤ ਹੋ ਗਈ। ਬਾਕੀ 2 ਲੋਕਾਂ ਦੀਆਂ ਲਾਸ਼ਾਂ ਨਦੀ ਵਿਚ ਕਾਫੀ ਦੂਰ ਜਾ ਕੇ ਮਿਲੀਆਂ। ਸਵੇਰੇ ਸਥਾਨਕ ਲੋਕਾਂ ਨੇ ਹਾਦਸੇ ਦੀ ਖ਼ਬਰ ਪੁਲਸ ਨੂੰ ਦਿੱਤੀ। ਪੁਲਸ ਦੀ ਗੋਤਾਖੋਰ ਟੀਮ ਨੇ 9 ਲਾਸ਼ਾਂ ਬਰਾਮਦ ਕੀਤੀਆਂ। ਸਾਰੀਆਂ ਲਾਸ਼ਾਂ ਦਾ ਹਸਪਤਾਲ ’ਚ ਪੋਸਟਮਾਰਟਮ ਕੀਤਾ ਗਿਆ।

Leave a Reply

Your email address will not be published. Required fields are marked *