ਪੇਸ਼ਾਵਰ : ਅਧਿਕਾਰੀਆਂ ਨੇ ਦੱਸਿਆ ਕਿ ਉੱਤਰ-ਪੱਛਮੀ ਪਾਕਿਸਤਾਨ ਦੇ ਗਿਲਗਿਤ ਬਾਲਟਿਸਤਾਨ ਖੇਤਰ ‘ਚ ਸ਼ੁੱਕਰਵਾਰ ਨੂੰ ਇਕ ਯਾਤਰੀ ਬੱਸ ਦੇ ਪਹਾੜੀ ਤੋਂ ਫਿਸਲ ਕੇ ਖੱਡ ‘ਚ ਡਿੱਗਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 21 ਜ਼ਖਮੀ ਹੋ ਗਏ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦਿਆਮੇਰ ਜ਼ਿਲ੍ਹੇ ਦੇ ਕਾਰਾਕੋਰਮ ਹਾਈਵੇਅ ‘ਤੇ ਸਵੇਰੇ 5.30 ਵਜੇ ਦੇ ਕਰੀਬ ਵਾਪਰੀ, ਜਦੋਂ ਬੱਸ ਰਾਵਲਪਿੰਡੀ ਤੋਂ ਹੁੰਜ਼ਾ ਜਾ ਰਹੀ ਸੀ।