ਬਿਹਾਰ, 15 ਫਰਵਰੀ (ਬਿਊਰੋ)- ਬਿਹਾਰ ਦੇ ਬਹੁਚਰਚਿਤ ਚਾਰਾ ਘਪਲੇ ਨਾਲ ਜੁੜੇ ਇਕ ਹੋਰ ਮਾਮਲੇ ’ਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੋਸ਼ੀ ਕਰਾਰ ਦਿੱਤੇ ਗਏ ਹਨ। ਰਾਂਚੀ ਦੀ ਸੀ. ਬੀ. ਆਈ. ਕੋਰਟ ਨੇ ਡੋਰੰਡਾ ਖਜ਼ਾਨੇ ਤੋਂ 139.35 ਕਰੋੜ ਰੁਪਏ ਦੀ ਗੈਰ-ਕਾਨੂੰਨੀ ਨਿਕਾਸੀ ਦੇ ਮਾਮਲੇ ’ਚ ਲਾਲੂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਹਾਲਾਂਕਿ ਹੇਠਲੀ ਅਦਾਲਤ ਦਾ ਰਿਕਾਰਡ ਵੇਖੀਏ ਤਾਂ ਚਾਰਾ ਘਪਲੇ ਨਾਲ ਜੁੜੇ ਪਿਛਲੇ ਮਾਮਲਿਆਂ ’ਚ ਲਾਲੂ ਨੂੰ 3-3 ਸਾਲ ਤੋਂ ਵਧੇਰੇ ਦੀ ਹੀ ਸਜ਼ਾ ਸੁਣਾਈ ਗਈ ਹੈ।
ਇਸ ਤੋਂ ਪਹਿਲਾਂ ਲਾਲੂ ਨੂੰ ਚਾਰਾ ਘਪਲੇ ਨਾਲ ਜੁੜੇ 4 ਮਾਮਲਿਆਂ ’ਚ ਕਰੀਬ 14 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਹ ਮਾਮਲਾ ਦੁਮਕਾ, ਦੇਵਘਰ ਅਤੇ ਚਾਈਬਾਸਾ ਖਜ਼ਾਨੇ ਨਾਲ ਜੁੜਿਆ ਸੀ। ਸਜ਼ਾ ਦੇ ਨਾਲ-ਨਾਲ ਲਾਲੂ ਨੂੰ 60 ਲੱਖ ਰੁਪਏ ਦਾ ਜੁਰਮਾਨ ਵੀ ਭਰਨਾ ਪਿਆ ਸੀ। ਫ਼ਿਲਹਾਲ ਲਾਲੂ ਜ਼ਮਾਨਤ ’ਤੇ ਬਾਹਰ ਹਨ।