ਜਲੰਧਰ, 8 ਫਰਵਰੀ (ਬਿਊਰੋ)- ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਅਮਨ ਫਤਿਹ ਨੂੰ ਸੀ. ਆਈ. ਏ. ਸਟਾਫ਼ ਨੇ ਸਾਥੀ ਰੌਕੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਦੋਸ਼ੀ ਸਿਟੀ ’ਚ ਕਾਫ਼ੀ ਲੰਬੇ ਸਮੇਂ ਤੋਂ ਲੜਾਈ-ਝਗੜੇ ਕਰ ਰਹੇ ਸਨ ਜਦਕਿ ਮੋਹਾਲੀ ’ਚ ਵੀ ਕਾਰ ਲੁੱਟਣ ਦੇ ਮਾਮਲੇ ’ਚ ਵਾਂਟਿਡ ਸਨ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਉਕਤ ਲੋਕਾਂ ਨੇ ਗਾਂਧੀ ਕੈਂਪ ਨਜ਼ਦੀਕ ਫਾਇਰ ਵੀ ਕੀਤੇ ਸਨ।
ਕੁਝ ਮਹੀਨੇ ਪਹਿਲਾਂ ਵੀ ਉਕਤ ਲੋਕਾਂ ਨੇ ਪੰਚਮ ਪਹਿਲਵਾਨ ਗੁਰੱਪ ਨਾਲ ਲੜਾਈ ਲੈਣ ਲਈ ਗੁਰੂ ਨਾਨਕ ਮਿਸ਼ਨ ਚੌਂਕ ਦਾ ਸਮਾਂ ਦਿੱਤਾ ਸੀ ਪਰ ਦੋਵੇਂ ਆਹਮੋ-ਸਾਹਮਣੇ ਨਹੀਂ ਹੋ ਪਾਏ ਸਨ। ਅਮਨ ਫਤਿਹ ਨੇ ਆਪਣਾ ਗੈਂਗ ਵੀ ਬਣਾਇਆ ਹੋਇਆ ਸੀ। ਕਾਫ਼ੀ ਸਮੇਂ ਤੋਂ ਪੁਲਸ ਦੋਹਾਂ ਦੀ ਭਾਲ ਕਰ ਰਹੀ ਸੀ ਪਰ ਸੋਮਵਾਰ ਰਾਤ ਗੁਪਤ ਸੂਚਨਾ ਦੇ ਆਧਾਰ ’ਤੇ ਦੋਹਾਂ ਨੂੰ ਲੁਧਿਆਣਾ ਤੋਂ ਕਾਬੂ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਤੋਂ ਪਿਸਤੌਲ ਵੀ ਬਰਾਮਦ ਹੋਏ ਹਨ।