ਚੰਡੀਗੜ੍ਹ, 1ਫਰਵਰੀ (ਬਿਊਰੋ)- ਸੰਯੁਕਤ ਸਮਾਜ ਮੋਰਚਾ ਦੇ ਸਾਰੇ ਉਮੀਦਵਾਰ ਆਜ਼ਾਦ ਚੋਣ ਲੜਨਗੇ। ਸੰਯੁਕਤ ਸਮਾਜ ਮੋਰਚਾ ਪਾਰਟੀ ਅਜੇ ਤੱਕ ਰਜਿਸਟਰਡ ਨਹੀਂ ਹੋਈ। ਇਸ ਲਈ ਅਜੇ ਤੱਕ ਪਾਰਟੀ ਨੂੰ ਕੋਈ ਸਾਂਝਾ ਚੋਣ ਨਿਸ਼ਾਨ ਨਹੀਂ ਦਿੱਤਾ ਗਿਆ। ਸੰਯੁਕਤ ਸਮਾਜ ਮੋਰਚਾ ਨੇ ਟਰੈਕਟਰ ਟਰਾਲੀ ਚੋਣ ਨਿਸ਼ਾਨ ਦੀ ਮੰਗ ਕੀਤੀ ਸੀ। ਇਸ ਬਾਰੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ਦੇ ਚੋਣ ਕਮਿਸ਼ਨ ਨਾਲ ਮੀਟਿੰਗ ਕੀਤੀ ਸੀ ਪਰ ਪਾਰਟੀ ਰਜਿਸਟਰਡ ਨਾ ਹੋਣ ਕਰਕੇ ਕੋਈ ਸਾਂਝਾ ਨਿਸ਼ਾਨ ਮਿਲਣਾ ਔਖਾ ਹੈ।
ਚਰਚਾ ਹੈ ਕਿ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਮੰਜਾ, ਮਟਕਾ ਤੇ ਕੈਂਚੀ ਵਿੱਚੋਂ ਕਿਸੇ ਵੀ ਚੋਣ ਨਿਸ਼ਾਨ ‘ਤੇ ਚੋਣ ਲੜ ਸਕਦੇ ਹਨ। ਸਾਰੇ ਉਮੀਦਵਾਰ ਇਨ੍ਹਾਂ ਤਿੰਨਾਂ ਨਿਸ਼ਾਨਾਂ ਲਈ ਅਪਲਾਈ ਕਰਨਗੇ। ਇਨ੍ਹਾਂ ਤਿੰਨਾਂ ‘ਚੋਂ ਜੋ ਵੀ ਨਿਸ਼ਾਨ ਮਿਲੇਗਾ, ਚੋਣ ਉਸੇ ‘ਤੇ ਲੜੀ ਜਾਵੇਗੀ।
ਦੱਸ ਦਈਏ ਕਿ ਕੋਈ ਪੱਕਾ ਚੋਣ ਨਿਸ਼ਾਨ ਲੈਣ ਲਈ ਪਾਰਟੀ ਨੂੰ ਰਜਿਸਟਰ ਕਰਾਉਣਾ ਪੈਂਦਾ ਹੈ ਪਰ ਸੰਯੁਕਤ ਸਮਾਜ ਮੋਰਚਾ ਰਜਿਸਟਰ ਨਹੀਂ ਹੋ ਸਕਿਆ।