ਕੋਰੋਨਾ: ਦੇਸ਼ ’ਚ ਬੀਤੇ 24 ਘੰਟਿਆਂ ’ਚ ਆਏ 2.86 ਲੱਖ ਤੋਂ ਵਧ ਨਵੇਂ ਮਾਮਲੇ, 573 ਲੋਕਾਂ ਦੀ ਮੌਤ

corona/nawanpunjab.com

ਨਵੀਂ ਦਿੱਲੀ, 27 ਜਨਵਰੀ (ਬਿਊਰੋ)- ਦੇਸ਼ ’ਚ ਕੋਰੋਨਾ ਸੰਕਟ ਦਰਮਿਆਨ ਕੁਝ ਮਾਮਲਿਆਂ ’ਚ ਰਾਹਤ ਦੀ ਖ਼ਬਰ ਆਈ ਹੈ। ਸਿਹਤ ਮੰਤਰਾਲਾ ਵਲੋਂ ਜਾਰੀ 27 ਜਨਵਰੀ ਦੇ ਅੰਕੜਿਆਂ ਮੁਤਾਬਕ, ਦੇਸ਼ ’ਚ ਬੀਤੇ 24 ਘੰਟਿਆਂ ’ਚ 2 ਲੱਖ 86 ਹਜ਼ਾਰ 384 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਕਿ ਬੁੱਧਵਾਰ ਦੇ ਮੁਕਾਬਲੇ 500 ਜ਼ਿਆਦਾ ਹਨ। ਉਥੇ ਹੀ ਬੀਤੇ 24 ਘੰਟਿਆਂ ’ਚ 573 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਰਾਹਤ ਦੀ ਗੱਲ ਇਹ ਹੈ ਕਿ ਦੇਸ਼’ਚ ਹੁਣ ਸਰਗਰਮ ਮਰੀਜ਼ਾਂ ਦੀ ਗਿਣਤੀ ’ਚ ਕਮੀ ਆਉਣ ਲੱਗੀ ਹੈ ਅਤੇ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ, ਦੇਸ਼ ’ਚ ਹੁਣ 22.02 (22,02,472) ਲੱਖ ਸਰਗਰਮ ਮਾਮਲੇ ਬਚੇ ਹਨ ਜੋ ਕਿ ਬੁੱਧਵਾਰ ਦੇ ਮੁਕਾਬਲੇ 21 ਹਜ਼ਾਰ ਘੱਟ ਹਨ। ਉਥੇ ਹੀ ਠੀਕ ਹੋਣਵਾਲੇ ਮਰੀਜ਼ਾਂ ਦੀ ਗਿਣਤੀ ਵੀਰਵਾਰ ਨੂੰ 3.6 ਲੱਖ ਹੋ ਗਏ ਹਨ ਜੋ ਕਿ ਬੁੱਧਵਾਰ ਦੇ ਮੁਕਾਬਲੇ 7 ਹਜ਼ਾਰ ਜ਼ਿਆਦਾ ਹੈ। ਰੋਜ਼ਾਨਾ ਇਨਫੈਕਸ਼ਨ ਦਰ ਅਜੇ ਵੀ 19.59 ਫੀਸਦੀ ’ਤੇ ਬਣੀ ਹੋਈ ਹੈ।
ਸਰਗਰਮ ਮਾਮਲੇ ਕੁੱਲ ਮਾਮਲਿਆਂਦੇ 5.46 ਫੀਸਦੀ
ਸਰਗਰਮ ਮਾਮਲੇ ਕੁੱਲ ਮਾਮਲਿਆਂ ਦੇ 5.46 ਫੀਸਦੀ ਹਨ। ਹਾਲਾਂਕਿ, ਠੀਕ ਹੋਣ ਦੀ ਦਰ ਵਧ ਕੇ 93.33 ਫੀਸਦੀ ਹੋ ਗਈ ਹੈ। ਯਾਨੀ ਹੁਣ ਤਕ ਕੋਰੋਨਾ ਨਾਲ ਕੁੱਲ 3,76,77,328 ਲੋਕ ਠੀਕ ਹੋ ਚੁੱਕੇ ਹਨ। ਉਥੇ ਹੀ ਮਹਾਰਾਸ਼ਟਰ ਦੇ ਪੁਣੇ ’ਚ ਕੋਰੋਨਾ ਨੇ ਕਹਿਰ ਮਚਾਇਆ ਹੋਇਆ ਹੈ। ਇਥੇ ਇਨਫੈਕਸ਼ਨ ਦਰ 49 ਫੀਸਦੀ ਤਕ ਪਹੁੰਚ ਗਈ ਹੈ।

ਦੇਸ਼ ’ਚ ਹੁਣ ਤਕ ਕੋਰੋਨਾ ਵੈਕਸੀਨ ਦੀਆਂ 163.84 ਕਰੋੜ ਖੁਰਾਕਾਂ ਲਗਾਈਆਂ ਗਈਆਂ
ਦੇਸ਼ ’ਚ ਹੁਣ ਤਕ ਕੋਰੋਨਾ ਵੈਕਸੀਨ ਦੀਆਂ 163.84 ਕਰੋੜ (1,63,84,39,207) ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ।

Leave a Reply

Your email address will not be published. Required fields are marked *