ਮਹਿਲਪੁਰ ‘ਚ ਵਾਪਰਿਆ ਦਰਦਨਾਕ ਹਾਦਸਾ, ਬੱਸ ਚਾਲਕ ਤੇ ਕੰਡਕਟਰ ਦੀ ਮੌਤ

bus/nawanpunjab.com

ਮਹਿਲਪੁਰ, 22 ਜਨਵਰੀ (ਬਿਊਰੋ)- ਤੜਕਸਾਰ ਮਹਿਲਪੁਰ-ਚੰਡੀਗੜ੍ਹ ਰੋਡ ‘ਤੇ ਪਿੰਡ ਟੂਟੋਮਜਾਰਾ ਦੇ ਬਾਹਰਵਾਰ ਇਕ ਦਰਦਨਾਕ ਸੜਕ ਹਾਦਸੇ ਵਿਚ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡਿਪੂ ਦੇ ਬੱਸ ਚਾਲਕ ਅਤੇ ਕੰਡਕਟਰ ਦੀ ਮੌਤ ਹੋ ਗਈ। ਬੱਸ ਦਿੱਲੀ ਤੋਂ ਹੁਸ਼ਿਆਰਪੁਰ ਆ ਰਹੀ ਸੀ। ਬੱਸ ਪਿੰਡ ਟੂਟੋਮਜਾਰਾ ਦੇ ਬਾਹਰਵਾਰ ਖਰਾਬ ਖੜ੍ਹੇ ਕੈਂਟਰ ਜੋਕਿ ਲੱਕੜੀ ਦੇ ਫੱਟਿਆਂ ਨਾਲ ਭਰਿਆ ਹੋਇਆ ਸੀ, ਦੇ ਪਿਛੇ ਆ ਵੱਜੀ ਜਿਸ ਕਾਰਨ ਬੱਸ ਚਾਲਕ ਅਤੇ ਉਸ ਦੇ ਕੰਡਕਟਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਬੱਸ ਦਾ ਅਗਲਾ ਹਿੱਸਾ ਬੁਰੀ ਤਰਾਂ ਨੁਕਸਾਨਿਆ ਗਿਆ। ਦੋਹਾਂ ਦੀਆਂ ਲਾਸ਼ਾਂ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ। ਚਾਰ ਹੋਰ ਸਵਾਰੀਆਂ ਮਾਮੂਲੀ ਜ਼ਖ਼ਮੀ ਹੋ ਗਈਆਂ ਹਨ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *