ਐੱਸ.ਏ.ਐੱਸ.ਨਗਰ, 21 ਜਨਵਰੀ (ਬਿਊਰੋ)- ਫੇਸ ਪੰਜ ਵਿਖੇ ਚੱਲੀ ਗੋਲੀ ਨਾਲ ਹਰਪ੍ਰੀਤ ਸਿੰਘ ਨਾਂ ਦਾ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ। ਪੁਲਿਸ ਦਾ ਕਹਿਣਾ ਹੈ ਇਹ ਗੋਲੀ ਨੌਜਵਾਨ ਨੇ ਖ਼ੁਦ ਚਲਾਈ ਹੈ ਜਾਂ ਉਸ ਕੁੜੀ ਜਿਸ ਦੇ ਨਾਲ ਸੀ ਉਸ ਦੇ ਪਤੀ ਨੇ ਚਲਾਈ ਹੈ, ਬਾਰੇ ਜਾਂਚ ਕੀਤੀ ਜਾ ਰਹੀ ਹੈ।
ਇਸ ਸੰਬੰਧੀ ਡੀ.ਐੱਸ.ਪੀ. ਸੁਖਨਾਜ ਸਿੰਘ ਨੇ ਦੱਸਿਆ ਕਿ ਹਾਲੇ ਮਾਮਲਾ ਗੁੰਝਲਦਾਰ ਬਣਿਆ ਹੋਇਆ ਹੈ, ਸ਼ਾਮ ਤੱਕ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।