ਨਵੀਂ ਦਿੱਲੀ, 21 ਜਨਵਰੀ – ਦਿੱਲੀ ਦੇ ਇੰਡੀਆ ਗੇਟ ‘ਤੇ ਸ਼ਹੀਦਾਂ ਦੇ ਸਨਮਾਨ ‘ਚ ਹਮੇਸ਼ਾ ਬਲਦੀ ਰਹਿਣ ਵਾਲੀ ‘ਅਮਰ ਜਵਾਨ ਜੋਤੀ’ ਨੂੰ ਅੱਜ ਨਵੇਂ ਬਣੇ ਨੈਸ਼ਨਲ ਵਾਰ ਮੈਮੋਰੀਅਲ ‘ਚ ਰੱਖਿਆ ਜਾਵੇਗਾ। ਇਹ 50 ਸਾਲ ਬਾਅਦ ਹੋ ਰਿਹਾ ਹੈ, ਜਦੋਂ ਅਮਰ ਜਵਾਨ ਜੋਤੀ ਇੰਡੀਆ ਗੇਟ ਤੋਂ ਵੱਖ ਹੋਵੇਗੀ। ਵੀਰਵਾਰ ਨੂੰ ਰੱਖਿਆ ਮੰਤਰਾਲੇ ਦੇ ਵਲੋਂ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਅਮਰ ਜਵਾਨ ਜੋਤੀ ਨੂੰ ਨਵੇਂ ਬਣੇ ਨੈਸ਼ਨਲ ਵਾਰ ਮੈਮੋਰੀਅਲ ‘ਚ ਰੱਖਿਆ ਜਾਵੇਗਾ |
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਸੂਤਰਾਂ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ 1971 ਅਤੇ ਇਸ ਤੋਂ ਪਹਿਲਾਂ ਅਤੇ ਬਾਅਦ ਦੀਆਂ ਸਾਰੀਆਂ ਜੰਗਾਂ ਦੇ ਸਾਰੇ ਭਾਰਤੀ ਸ਼ਹੀਦਾਂ ਦੇ ਨਾਂਅ ਰਾਸ਼ਟਰੀ ਯੁੱਧ ਸਮਾਰਕ ‘ਤੇ ਰੱਖੇ ਗਏ ਹਨ। ਇਸ ਲਈ ਉੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨਾ ਇਕ ਸੱਚੀ ‘ਸ਼ਰਧਾਂਜਲੀ’ ਹੈ |