ਨਵੀਂ ਦਿੱਲੀ, 28 ਜੂਨ (ਦਲਜੀਤ ਸਿੰਘ)- ਕਿਸਾਨ ਦੇ ਟਰੈਕਟਰ ਤੋਂ ਦਿੱਲੀ ਕਿਉਂ ਡਰਦੀ ਹੈ। ਸਿਆਸੀ ਦਲ ਆਪਣੇ ਕਾਫਿਲੇ ‘ਚ ਲਗਜ਼ਰੀ ਗੱਡੀਆਂ ਲੈ ਕੇ ਚੱਲਦੇ ਹਨ ਤਾਂ ਕਿਸਾਨ ਦੇ ਟਰੈਕਟਰ ਲੈ ਕੇ ਚੱਲਣ ਨਾਲ ਕੀ ਦਿੱਕਤ ਹੈ? ਦਿੱਲੀ ਦੀ ਮਖਮਲੀ ਸੜਕਾਂ ‘ਤੇ ਕਿਸਾਨ ਟਰੈਕਟਰ ਦੌੜਦਾ ਰਹੇਗਾ। ਦਰਅਸਲ ਇਹ ਇਸ ਲਈ ਵੀ ਜ਼ਰੂਰੀ ਹੈ ਕਿ ਦਿੱਲੀ ਕਿਸਾਨਾਂ ਨੂੰ ਯਾਦ ਰੱਖੇ। ਕਿਸਾਨ ਇਧਰ ਨਹੀਂ ਆਇਆ ਤਾਂ ਦਿੱਲੀ ਕਿਸਾਨਾਂ ਨੂੰ ਭੁੱਲ ਗਈ ਹੈ ਅਤੇ ਕਿਸਾਨਾਂ ਦੀ ਅਣਦੇਖੀ ਕਰ ਕੰਪਨੀਆਂ ਦੀ ਗੋਦ ‘ਚ ਜਾ ਬੈਠੀ ਹੈ।
ਕੀ ਕਿਤੇ ਵੀ ਇੰਝ ਹੁੰਦਾ ਹੋਵੇਗਾ ਕਿ ਖੇਤੀ ਕਾਨੂੰਨ ਕਾਰਪੋਰੇਟ ਕੰਪਨੀਆਂ ਦੇ ਹਿੱਤ ਸਾਧਣ ਲਈ ਬਣਾਏ ਜਾਂਦੇ ਹੋਣ। ਖੇਤੀ ਕਾਨੂੰਨ ਤਾਂ ਕਿਸਾਨਾਂ ਦੇ ਹੱਕ ਵਿੱਚ ਹੋਣੇ ਚਾਹੀਦੇ ਹਨ। ਹੁਣ ਕਿਸਾਨਾਂ ਨੇ ਠਾਣ ਲਿਆ ਹੈ ਕਿ ਦਿੱਲੀ ਦੀ ਯਾਦਦਾਸ਼ਤ ਨੂੰ ਚੰਗਾ ਰੱਖਾਂਗੇ। ਦਿੱਲੀ ਦੀਆਂ ਸੜਕਾਂ ਦੇ ਕੰਢੇ ਕਿਸਾਨ ਟਰੈਕਟਰਾਂ ਦੇ ਵੱਡੇ-ਵੱਡੇ ਹੋਰਡਿੰਗਸ ਲਗਵਾਉਣਗੇ। ਇਹ ਗੱਲਾਂ ਗਾਜੀਪੁਰ ਬਾਰਡਰ ‘ਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਹੀ ਹੈ।