ਅੰਮ੍ਰਿਤਸਰ, 6 ਜਨਵਰੀ (ਬਿਊਰੋ)- ਕੋਰੋਨਾ ਪਾਜ਼ੇਟਿਵ ਕੇਸਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਜੇ. ਸੀ. ਪੀ. ਅਟਾਰੀ ਸਰਹੱਦ ’ਤੇ ਬੀ. ਐੱਸ. ਐੱਫ. ਅਤੇ ਪਾਕਿਸਤਾਨ ਰੇਂਜਰਾਂ ਵਿਚਕਾਰ ਹੋਣ ਵਾਲੀ ਪਰੇਡ ਨੂੰ ਦੇਖਣ ਲਈ ਬਣਾਈ ਟੂਰਿਸਟ ਗੈਲਰੀ ਵਿਚ ਆਮ ਲੋਕਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ।
ਇਸ ਸਬੰਧ ਵਿੱਚ ਬੀਐੱਸਐੱਫ ਹਾਲਾਂਕਿ ਇਸ ਵਿਚ ਆਊਟਡੋਰ ਇਕੱਠ ਵਿਚ 700 ਵਿਅਕਤੀਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਇਸ ਲਈ ਡਬਲ ਟੀਕਾਕਰਨ ਸਰਟੀਫਿਕੇਟ, ਆਰ. ਟੀ. ਪੀ. ਸੀ.ਆਰ. ਰਿਪੋਰਟ, ਮਾਸਕ ਅਤੇ ਸਮਾਜਿਕ ਦੂਰੀ ਜ਼ਰੂਰੀ ਹੈ।