CM ਚੰਨੀ ਦੀ ਰੈਲੀ ’ਚ ਰੋਸ ਪ੍ਰਗਟਾਵਾ ਕਰਦੇ ਕੱਚੇ ਮੁਲਾਜ਼ਮ ਪੁਲਿਸ ਨੇ ਚੁੱਕੇ, ਖਿੱਚ-ਧੂਹ ਕਰਦਿਆਂ ਬੱਸਾਂ ‘ਚ ਚਾੜ੍ਹਿਆ

teachers/nawanpunjab.com

ਮਾਨਸਾ, 28 ਦਸੰਬਰ (ਬਿਊਰੋ)- ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਨੇ ਸਰਦੂਲਗੜ੍ਹ ਹਲਕੇ ‘ਚ ਰੱਖੀ ਰੈਲੀ ’ਚ ਜਦ ਹੀ ਬੋਲਣਾ ਸ਼ੁਰੂ ਕੀਤਾ ਤਦ ਕੱਚੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਰੋਸ ਜਤਾਉਣਾ ਸ਼ੁਰੂ ਕਰ ਦਿੱਤਾ। ‘ਚੰਨੀ ਸਰਕਾਰ’ ਖ਼ਿਲਾਫ਼ ਲੱਗਦੇ ਨਾਅਰੇ ਸੁਣ ਪੁਲਿਸ ਮੁਲਾਜ਼ਮਾਂ ’ਚ ਹਫ਼ੜਾ ਦਫ਼ੜੀ ਮੱਚ ਗਈ ਅਤੇ ਇਨ੍ਹਾਂ ਇਕੱਠੇ ਹੋਹੇ ਠੇਕਾ ਸੰਘਰਸ਼ ਮੋਰਚਾ ਪੰਜਾਬ ਦੇ ਇਕੱਠੇ ਹੋਏ ਮੁਲਾਜ਼ਮਾਂ ਨੂੰ ਪੁਲਿਸ ਨੇ ਚੁੱਕ ਕੇ ਸਕੂਲੀ ਲਿਆਂਦੀਆਂ ਗਈਆਂ ਬੱਸਾ ’ਚ ਭਰਨਾ ਸ਼ੁਰੂ ਕਰ ਦਿੱਤਾ ਜਦੋਂਕਿ ਉਕਤ ਮੁਲਾਜ਼ਮ ਸੜਕ ’ਤੇ ਹੀ ਲਿਟ ਗਏ।

ਇਸ ਦੌਰਾਨ ਇਨ੍ਹਾਂ ਕੱਚੇ ਮੁਲਾਜ਼ਮਾਂ ਨੇ ਜਿੱਥੇ ਆਪਣਾ ਰੋਸ ਜਤਾਉਂਦੇ ਹੋਏ ਨਾਅਰੇਬਾਜ਼ੀ ਕਰਨੀ ਜਾਰੀ ਰੱਖੀ ਉਥੇ ਹੀ ਪੁਲਿਸ ਮੁਲਾਜ਼ਮਾਂ ਵਲੋਂ ਇਨ੍ਹਾਂ ਨੂੰ ਘੜੀਸ ਘੜੀਸ ਜਾਂ ਕਈਆਂ ਨੂੰ ਚੁੱਕ ਕੇ ਇਨ੍ਹਾਂ ਵੈਨਾਂ ’ਚ ਚੜ੍ਹਾਇਆ ਗਿਆ। ਇਸ ਦੌਰਾਨ ਜਗਰੂਪ ਸਿੰਘ ਲਹਿਰਾ ਥਰਮਲ ਪ੍ਰਧਾਨ, ਸੰਦੀਪ ਖਾਨ ਜਲ ਸਪਲਾਈ ਆਗੂ , ਗੁਰਪ੍ਰੀਤ ਮੌੜ ਸੀਵਰੇਜ ਬੋਰਡ, ਜਗਤਾਰ ਸਿੰਘ ਅਤੇ ਹੋਰਾਂ ਨੇ ਵਿਰੋਧ ਜਤਾਉਂਦਿਆਂ ਕਿਹਾ ਕਿ 2022 ਦੀਆਂ ਚੋਣਾਂ ਨਜ਼ਦੀਕ ਆ ਗਈਆਂ ਹਨ ਤਾਂ ਆਮ ਲੋਕਾਂ ਨੂੰ ਇਹ ਸਬਜ਼ਬਾਗ ਦਿਖਾਏ ਜਾ ਰਹੇ ਹਨ ਜਦੋਂਕਿ ਉਹ ਕਈ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ ਪਰ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਅਜੇ ਪੱਕਾ ਨਹੀਂ ਕੀਤਾ ਜਾ ਰਿਹਾ।

ਉਲਟਾ ਜਦ ਉਹ ਆਪਣੀ ਅਵਾਜ਼ ਉਠਾਉਣ ਦੀ ਕੋਸ਼ਿਸ ਕਰਦੇ ਹਨ ਤਾਂ ਉਨ੍ਹਾਂ ਨੂੰ ਪੁਲਿਸ ਮੁਲਾਜ਼ਮ ਹੀ ਸੜਕਾਂ ’ਤੇ ਘੜੀਸਦੇ ਹਨ ਜਾਂ ਉਨ੍ਹਾਂ ਦੇ ਮੂੰਹ ਬੰਦ ਕਰਕੇ ਵੈਨਾਂ ’ਚ ਤਾੜ ਲੈਂਦੇ ਹਨ। ਇਸ ਦੌਰਾਨ ਅੱਜ ਕਈ ਰੋਸ ਜਤਾ ਰਹੇ ਕੱਚੇ ਮੁਲਾਜ਼ਮਾਂ ਦੀਆਂ ਪੱਗਾਂ ਵੀ ਲੱਥ ਗਈਆਂ ਪਰ ਉਨ੍ਹਾਂ ਨੇ ਆਪਣਾ ਵਿਰੋਧ ਜਾਰੀ ਰੱਖਿਆ। ਗੁਰਪ੍ਰੀਤ ਸਿੰਘ ਮੌੜ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ 60 ਦੇ ਕਰੀਬ ਕੱਚੇ ਮੁਲਾਜ਼ਮ ਆ ਗਏ ਸਨ ਪਰ ਉਨ੍ਹਾਂ ਦੇ ਵਿਰੋਧ ਕਰਨ ਤੇ ਵੀ ਸਰਕਾਰ ਪਾਬੰਦੀ ਲਗਾਉਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਜੌੜਕੀਆਂ ਥਾਣੇ ’ਚ ਲਿਜਾ ਕੇ ਛੱਡ ਦਿੱਤਾ ਗਿਆ।

Leave a Reply

Your email address will not be published. Required fields are marked *