ਗੁਰਦਾਸਪੁਰ, 23 ਜੂਨ (ਦਲਜੀਤ ਸਿੰਘ)- ਗੁਰਦਾਸਪੁਰ ਜਿਲੇ ਦੇ.ਹਲਕਾ ਦੀਨਾਨਗਰ ਦੇ ਪਿੰਡ ਪਨਿਆੜ ਦੀ ਰਹਿਣ ਵਾਲੀ 16 ਸਾਲਾਂ ਨਾਬਾਲਗ ਲੜਕੀ ਨੇ ਛੇੜਛਾੜ ਤੋਂ ਪਰੇਸ਼ਾਨ ਹੋ ਕੇ ਜ਼ਹਿਰੀਲੀ ਵਸਤੂ ਖਾ ਲਈ ਅਤੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ | ਇਸ ਸੰਬੰਧੀ ਲੜਕੀ ਦੇ ਪਿਤਾ ਵੱਲੋ ਦੱਸਿਆ ਗਿਆ ਕਿ ਢੋਲੀ ਨਾਮਕ ਲੜਕਾ ਜੋ ਕੇ ਉਨ੍ਹਾਂ ਦੇ ਹੀ ਪਿੰਡ ਪਨਿਆੜ ਦਾ ਰਹਿਣ ਵਾਲਾ ਹੈ ਉਸ ਵੱਲੋਂ ਮੇਰੀ ਬੇਟੀ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ| ਜਿਸ ਤੋਂ ਤੰਗ ਆ ਕੇ ਮੇਰੀ ਬੇਟੀ ਨੇ ਅੱਜ ਕੋਈ ਜ਼ਹਿਰੀਲੀ ਵਸਤੂ ਖਾ ਲਈ.ਅਸੀਂ ਇਲਾਜ ਲਈ ਉਸ ਨੂੰ ਨਿੱਜੀ ਹਸਪਤਾਲ ਵਿੱਚ ਵੀ ਲੈ ਕੇ ਗਏ ਪਰ ਹਾਲਤ ਜ਼ਿਆਦਾ ਖਰਾਬ ਹੋਣ ਕਰਕੇ ਹਸਪਤਾਲ ਵਾਲਿਆਂ ਨੇ ਉਸ ਨੂੰ ਅੰਮ੍ਰਿਤਸਰ ਦੇ ਹੋਸਪਿਟਲ ਦੇ ਲਈ ਰੈਫਰ ਕਰ ਦਿੱਤਾ ਜਿਸਦੀ ਰਸਤੇ ਵਿਚ ਜਾਂਦੇ ਹੀ ਮੌਤ ਹੋ ਗਈ ਹੁਣ ਪੀੜਤ ਪਰਿਵਾਰ ਵਲੋਂ ਆਰੋਪੀ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ|
ਇਸ ਸੰਬੰਧੀ ਜਦੋਂ ਥਾਣਾ ਦੀਨਾਨਗਰ ਦੇ ਡੀਐਸਪੀ ਮਹੇਸ਼ ਸੈਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਧਾਰਾ 306 ਦਾ ਮੁਕੱਦਮਾ ਢੋਲੀ ਨਾਮਕ ਵਿਅਕਤੀ ਤੇ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਜਲਦ ਹੀ ਆਰੋਪੀ ਪੁਲਸ ਦੀ ਹਿਰਾਸਤ ਵਿੱਚ ਹੋਵੇਗਾ |