ਚੰਡੀਗੜ੍ਹ, 3 ਦਸੰਬਰ (ਦਲਜੀਤ ਸਿੰਘ)- ਨਵਜੋਤ ਸਿੰਘ ਸਿੱਧੂ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਆਮਦਨ ਕਰ ਵਿਭਾਗ ਵਿਰੁੱਧ ਮਾਮਲੇ ਵਿਚ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਨੇ ਹੁਣ ਆਮਦਨ ਕਰ ਕਮਿਸ਼ਨਰ ਦੇ ਸਾਲ 2016-17 ਦੀ ਆਮਦਨ ਦਾ ਗਲਤ ਮੁਲਾਂਕਣ ਕਰਨ ਦੇ ਹੁਕਮਾਂ ਨੂੰ ਖ਼ਾਰਜ ਕਰ ਦਿੱਤਾ ਹੈ ਅਤੇ ਇਸ ਦੇ ਖ਼ਿਲਾਫ਼ ਸਿੱਧੂ ਦੇ ਪੁਨਰ-ਜਵਾਬ ਨੂੰ ਖ਼ਾਰਜ ਕਰਦੇ ਹੋਏ ਮੁੜ ਵਿਚਾਰ ਕਰਨ ਦੇ ਹੁਕਮ ਦਿੱਤੇ ਹਨ।
ਹਾਈਕੋਰਟ ਵਲੋਂ ਆਈ.ਟੀ.ਕਮਿਸ਼ਨਰ ਨੂੰ ਸਿੱਧੂ ਦੀ ਰਿਵੀਜ਼ਨ ‘ਤੇ ਮੁੜ ਵਿਚਾਰ ਕਰਨ ਦੇ ਹੁਕਮ
