ਸ੍ਰੀ ਅਨੰਦਪੁਰ ਸਾਹਿਬ ਲਾਗੇ ਫਟ ਗਿਆ ਬੱਦਲ, ਹੋਇਆ ਭਾਰੀ ਨੁਕਸਾਨ

ਸ੍ਰੀ ਅਨੰਦਪੁਰ ਸਾਹਿਬ: ਖਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਨਮਹੋਲ ਪਹਾੜੀ ਇਲਾਕੇ ਦੇ ਗੁਤਰਾਹਨ ਪਿੰਡ ‘ਚ ਸ਼ਨੀਵਾਰ ਤੜਕੇ ਬੱਦਲ ਫਟਣ ਕਾਰਨ ਭਾਰੀ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿਚ ਸ਼ਨੀਵਾਰ ਤੜਕੇ ਇਹ ਬੱਦਲ ਫਟਣ ਦੀ ਘਟਨਾ ਵਾਪਰਣ ਕਾਰਨ ਕਈ ਵਾਹਨ ਮਲਬੇ ਹੇਠ ਦੱਬੇ ਗਏ ਅਤੇ ਖੇਤਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ।

ਇਸ ਆਫ਼ਤ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਇਸ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਬੱਦਲ ਫਟਣ ਦੀ ਇਹ ਘਟਨਾ ਨੈਣਾ ਦੇਵੀ ਵਿਧਾਨ ਸਭਾ ਹਲਕੇ ਦੇ ਨਮਹੋਲ ਖੇਤਰ ਦੇ ਗੁਤਰਾਹਨ ਪਿੰਡ ਵਿਚ ਵਾਪਰੀ। ਇਸ ਸਬੰਧੀ ਇਕ ਪਿੰਡ ਵਾਸੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਪਾਣੀ ਕਾਰਣ ਖੇਤੀਬਾੜੀ ਵਾਲੀ ਜ਼ਮੀਨ ਵਿਚ ਭਾਰੀ ਮਲਬਾ ਆ ਗਿਆ ਹੈ, ਜਿਸ ਕਾਰਣ ਕਾਫੀ ਨੁਕਸਾਨ ਹੋਇਆ ਹੈ। ਲੈ ਕੇ ਜਾ ਰਿਹਾ ਪਾਣੀ ਖੇਤੀਬਾੜੀ ਜ਼ਮੀਨ ”ਤੇ ਖਿੰਡ ਗਿਆ। ਮਲਬੇ ਦੇ ਨਾਲ ਵਗਦਾ ਪਾਣੀ ਖੇਤੀਬਾੜੀ ਜ਼ਮੀਨ ਨੂੰ ਵਹਾ ਕੇ ਲੈ ਗਿਆ।

Leave a Reply

Your email address will not be published. Required fields are marked *