ਨਵੀਂ ਦਿੱਲੀ, 2 ਦਸੰਬਰ (ਦਲਜੀਤ ਸਿੰਘ)- ਵਰਲਡ ਅਥਲੈਟਿਕਸ ਨੇ ਭਾਰਤ ਦੀ ਦੌੜਾਕ ਅੰਜੂ ਬੌਬੀ ਜਾਰਜ ਨੂੰ ਵੁਮੈਨ ਆਫ਼ ਦਿ ਈਅਰ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਵਿਸ਼ਵ ਅਥਲੈਟਿਕਸ ਨੇ ਉਸ ਨੂੰ ਇਹ ਪੁਰਸਕਾਰ ਭਾਰਤ ਵਿਚ ਖੇਡ ਨੂੰ ਉਤਸ਼ਾਹਿਤ ਕਰਨ ਅਤੇ ਵੱਡੀ ਗਿਣਤੀ ਵਿਚ ਔਰਤਾਂ ਨੂੰ ਪ੍ਰੇਰਿਤ ਕਰਨ ਲਈ ਦਿੱਤਾ ਹੈ। ਅੰਜੂ ਤੋਂ ਪ੍ਰੇਰਿਤ ਹੋ ਕੇ ਦੇਸ਼ ਦੀਆਂ ਕਈ ਮਹਿਲਾ ਅਥਲੀਟਾਂ ਉਸ ਦੇ ਨਕਸ਼ੇ-ਕਦਮਾਂ ‘ਤੇ ਚੱਲ ਕੇ ਦੇਸ਼ ਦਾ ਨਾਂ ਰੌਸ਼ਨ ਕਰ ਰਹੀਆਂ ਹਨ।
ਵਰਲਡ ਅਥਲੈਟਿਕਸ ਨੇ ਅੰਜੂ ਬੌਬੀ ਜਾਰਜ ਨੂੰ ਵੁਮੈਨ ਆਫ਼ ਦਿ ਈਅਰ ਐਵਾਰਡ ਨਾਲ ਕੀਤਾ ਸਨਮਾਨਿਤ
