ਨਵੀਂ ਦਿੱਲੀ : ICC Test Rankings: ਨਿਊਜ਼ੀਲੈਂਡ ਹੱਥੋਂ ਭਾਰਤ ਦੀ ਟੈਸਟ ਲੜੀ ਦੀ ਹਾਰ ਤੋਂ ਬਾਅਦ ਆਈਸੀਸੀ ਨੇ ਤਾਜ਼ਾ ਰੈਂਕਿੰਗ ਜਾਰੀ ਕੀਤੀ ਹੈ। ਆਈਸੀਸੀ ਟੈਸਟ ਰੈਂਕਿੰਗ ਵਿੱਚ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (Rishabh Pant) ਨੂੰ ਫ਼ਾਇਦਾ ਹੋਇਆ ਹੈ, ਜਿਸ ਨੇ ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਟੈਸਟ ਵਿੱਚ 60 ਦੌੜਾਂ ਦੀ ਪਾਰੀ ਖੇਡੀ ਸੀ।
ਪੰਤ ਤੋਂ ਇਲਾਵਾ ਰਵਿੰਦਰ ਜਡੇਜਾ (Ravindra Jadeja) ਤੇ ਡੇਰਿਲ ਮਿਸ਼ੇਲ ਨੂੰ ਵੀ ਫ਼ਾਇਦਾ ਹੋਇਆ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਵੀ ਨੁਕਸਾਨ ਹੋਇਆ ਹੈ। ਕਿੰਗ ਕੋਹਲੀ ਆਈਸੀਸੀ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ਦੇ ਟਾਪ-20 ਤੋਂ ਬਾਹਰ ਹੋ ਗਏ ਹਨ।
ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ’ਚ ਪੰਤ-ਜਡੇਜਾ ਨੂੰ ਹੋਇਆ ਫ਼ਾਇਦਾ
ਹਾਲ ਹੀ ‘ਚ ਨਿਊਜ਼ੀਲੈਂਡ ਖਿਲਾਫ਼ ਖੇਡੇ ਗਏ ਤੀਜੇ ਟੈਸਟ ਮੈਚ ‘ਚ ਭਾਰਤ ਲਈ ਰਿਸ਼ਭ ਪੰਤ ਨੇ ਦੋਵੇਂ ਪਾਰੀਆਂ ‘ਚ 60 ਅਤੇ 64 ਦੌੜਾਂ ਬਣਾਈਆਂ ਸਨ। ਪੰਤ ਨੂੰ ਇਸ ਪ੍ਰਦਰਸ਼ਨ ਤੋਂ ਬਾਅਦ ਆਈਸੀਸੀ ਤੋਂ ਇਨਾਮ ਮਿਲਿਆ। ਪੰਤ ਨੇ ਤਾਜ਼ਾ ਆਈਸੀਸੀ ਦਰਜਾਬੰਦੀ ਵਿੱਚ ਪੰਜ ਸਥਾਨਾਂ ਦੀ ਛਾਲ ਮਾਰੀ ਹੈ ਅਤੇ ਹੁਣ ਵਿਸ਼ਵ ਵਿੱਚ ਛੇਵੇਂ ਨੰਬਰ ਦੇ ਟੈਸਟ ਬੱਲੇਬਾਜ਼ ਵਜੋਂ ਦਰਜਾਬੰਦੀ ਕੀਤੀ ਹੈ।
ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਆਈਸੀਸੀ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਚੌਥੇ ਸਥਾਨ ‘ਤੇ ਖਿਸਕ ਗਏ ਹਨ। ਮੁੰਬਈ ਟੈਸਟ ‘ਚ ਉਸ ਦਾ ਬੱਲੇ ਨਾਲ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਸੀ, ਜਿਸ ਤੋਂ ਬਾਅਦ ਉਸ ਨੇ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਵੀ ਸੁਧਾਰ ਕੀਤਾ ਹੈ।