ਚੰਡੀਗੜ੍ਹ, 26 ਨਵੰਬਰ (ਦਲਜੀਤ ਸਿੰਘ)- ਸਿੱਖਿਆ ‘ਤੇ ਦਿੱਲੀ ਤੇ ਪੰਜਾਬ ਵਿਚਾਲੇ ਵਾਰ-ਪਲਟਵਾਰ ਜਾਰੀ ਹੈ। ਪਰਗਟ ਸਿੰਘ ਨੇ ਮਨੀਸ਼ ਸਿਸੋਦੀਆ ਦੇ ਚੈਲੇਂਜ ਕਬੂਲ ਕੀਤਾ ਹੈ। ਉਨ੍ਹਾਂ ਨੇ ਚੈਲੇਂਜ ਨੂੰ ਕਬੂਲ ਕਰਦਿਆਂ ਮਨੀਸ਼ ਸਿਸੋਦੀਆ ਦੇ ਚੈਲੇਂਜ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ।
ਪਰਗਟ ਸਿੰਘ ਨੇ ਸਿਸੋਦੀਆ ਅੱਗੇ ਸ਼ਰਤ ਰੱਖੀ ਹੈ ਕਿ ਅਸੀਂ ਇਸ ਗੱਲ ‘ਤੇ ਵੀ ਡਿਬੇਟ ਕਰਾਂਗੇ ਕਿ, ਕੀ 10 ਸਕੂਲਾਂ ‘ਤੇ ਕਰੋੜਾਂ ਰੁਪਏ ਖ਼ਰਚ ਕਰਨੇ ਜਾਇਜ਼ ਹਨ ਜਾਂ ਫ਼ਿਰ ਸੂਬੇ ਦੇ ਸਕੂਲਾਂ ਨੂੰ ਲੋੜ ਅਨੁਸਾਰ ਗ੍ਰਾਂਟ ਦੇ ਕੇ ਲੱਖਾਂ ਵਿਦਿਆਰਥੀਆਂ ਨੂੰ ਸਹੂਲਤਾਂ ਪ੍ਰਦਾਨ ਕਰਨੀਆਂ ਜਾਇਜ਼ ਹਨ।