ਬਸਪਾ ਤੋਂ ਨਾਰਾਜ਼ ਚੱਲ ਰਹੇ ਵਰਕਰਾਂ ਨੇ ਸੁਖਬੀਰ ਬਾਦਲ ਨੂੰ ਵਿਖਾਈਆਂ ਕਾਲੀਆਂ ਝੰਡੀਆਂ

flag/nawanpunjab.com

ਫਿਲੌਰ18 ਨਵੰਬਰ (ਬਿਊਰੋ)- ਫਿਲੌਰ ਹਲਕੇ ’ਚ ਰੱਖੇ ਗਏ ਅਕਾਲੀ-ਬਸਪਾ ਦੇ ਸਾਂਝੇ ਪ੍ਰੋਗਰਾਮਾਂ ’ਚ ਸੁਖਬੀਰ ਸਿੰਘ ਬਾਦਲ ਪੁੱਜੇ। ਇਸ ਦੇ ਨਾਲ ਹੀ ਬਸਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਇਨ੍ਹਾਂ ਪ੍ਰੋਗਰਾਮਾਂ ’ਚੋਂ ਗੈਰ-ਹਾਜ਼ਰ ਰਹੇ, ਜੋ ਹਰ ਕਿਸੇ ਨੂੰ ਰੜਕ ਰਹੀ ਸੀ। ਦੂਜੇ ਪਾਸੇ ਟਿਕਟ ਦੀ ਵੰਡ ਸਬੰਧੀ ਬਸਪਾ ਪਾਰਟੀ ਤੋਂ ਨਾਰਾਜ਼ ਚੱਲ ਰਹੇ ਪਾਰਟੀ ਵਰਕਰ, ਜਿਨ੍ਹਾਂ ਨੂੰ ਪ੍ਰਧਾਨ ਵੱਲੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਸੀ, ਉਹ ਵੱਡੀ ਗਿਣਤੀ ਵਿਚ ਕਾਲੇ ਝੰਡੇ ਲੈ ਕੇ ਨੈਸ਼ਨਲ ਹਾਈਵੇਅ ’ਤੇ ਡਟੇ ਰਹੇ। ਉਨ੍ਹਾਂ ਨੇ ਸੁਖਬੀਰ ਬਾਦਲ ਦੇ ਕਾਫ਼ਲੇ ਨੂੰ ਕਾਲੇ ਝੰਡੇ ਵਿਖਾਏ। ਉਹ ਇਨ੍ਹਾਂ ਪ੍ਰੋਗਰਾਮਾਂ ਵਿਚ ਬਸਪਾ ਦੇ ਪੰਜਾਬ ਪ੍ਰਧਾਨ ਗੜ੍ਹੀ ਦੀ ਵਿਰੋਧਤਾ ਲਈ ਇਕੱਠੇ ਹੋਏ ਸਨ ਅਤੇ ਉਨ੍ਹਾਂ ਦੇ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਰਹੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਖਬੀਰ ਬਾਦਲ ਨੂੰ ਇਸ ਗੱਲ ਦਾ ਇਲਮ ਹੋ ਗਿਆ ਸੀ ਕਿ ਬਸਪਾ ਦੇ ਨਾਰਾਜ਼ ਚੱਲ ਰਹੇ ਵਰਕਰ ਪੰਜਾਬ ਪ੍ਰਧਾਨ ਗੜ੍ਹੀ ਦੀ ਪ੍ਰੋਗਰਾਮਾਂ ’ਚ ਪੁੱਜ ਕੇ ਵਿਰੋਧਤਾ ਕਰ ਸਕਦੇ ਹਨ, ਜਿਸ ਕਾਰਨ ਉਹ ਸਮਾਗਮ ਤੋਂ ਗੈਰ-ਹਾਜ਼ਰ ਰਹੇ।

ਦੂਜੇ ਪਾਸੇ ਨਾਰਾਜ਼ ਚੱਲ ਰਹੇ ਵਰਕਰਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਮਿਸ਼ਨ ਬਸਪਾ ਨੂੰ ਪੰਜਾਬ ’ਚੋਂ ਖ਼ਤਮ ਕਰਨ ਦਾ ਹੈ। ਇਸ ਕੰਮ ’ਚ ਉਨ੍ਹਾਂ ਦਾ ਸਾਥ ਬਸਪਾ ਪ੍ਰਧਾਨ ਗੜ੍ਹੀ ਦੇ ਰਹੇ ਹਨ। ਉਹ ਬਾਦਲ ਅਤੇ ਗੜ੍ਹੀ ਦੀ ਵਿਰੋਧਤਾ ਲਈ ਸੈਂਕੜੇ ਦੀ ਗਿਣਤੀ ’ਚ ਇਕੱਠੇ ਹੋਏ ਹਨ। ਬਸਪਾ ਪ੍ਰਧਾਨ ਦੀ ਗੈਰ-ਹਾਜ਼ਰੀ ਤੋਂ ਇਸ ਗੱਲ ਦਾ ਪਤਾ ਲਗਦਾ ਹੈ ਕਿ ਫਿਲੌਰ ਹਲਕੇ ’ਚ ਬਸਪਾ ਵਰਕਰਾਂ ਦੀ ਮਜ਼ਬੂਤੀ ਕਿੰਨੀ ਹੈ। ਉਨ੍ਹਾਂ ਦਾ ਡਰ ਸਭ ਕੁਝ ਬਿਆਨ ਕਰ ਗਿਆ। ਉਹ ਗੱਠਜੋੜ ਦੇ ਬਿਲਕੁਲ ਵੀ ਖਿਲਾਫ ਨਹੀਂ ਸਨ ਪਰ ਜਿਸ ਤਰ੍ਹਾਂ ਪੰਜਾਬ ਪ੍ਰਧਾਨ ਨੇ ਗੱਠਜੋੜ ਕਰਕੇ ਟਿਕਟਾਂ ਵੇਚੀਆਂ ਹਨ, ਉਸ ਦੀ ਵਿਰੋਧਤਾ ਕਰਨ ਪੁੱਜੇ ਸਨ।

Leave a Reply

Your email address will not be published. Required fields are marked *