ਚੰਡੀਗੜ੍ਹ, 11 ਨਵੰਬਰ (ਦਲਜੀਤ ਸਿੰਘ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀ.ਐੱਸ.ਐੱਫ. ਮਤੇ ਵਿਚਾਲੇ ਟਵੀਟ ਕਰ ਕੇ ਕਿਹਾ ਹੈ ਕਿ ਇਹ ਸੁਰੱਖਿਆ ਦਾ ਮੁੱਦਾ ਹੈ ਇਸ ‘ਤੇ ਸਿਆਸਤ ਨਾ ਹੋਵੇ | ਉਨ੍ਹਾਂ ਦਾ ਕਹਿਣਾ ਹੈ ਕਿ ਬੀ.ਐੱਸ.ਐੱਫ. ਦੇ ਅਧਿਕਾਰ ਖੇਤਰ ਦਾ ਵਧਣਾ ਸੰਘੀ ਢਾਂਚੇ ਦੀ ਉਲੰਘਣਾ ਨਹੀਂ ਹੈ ਅਤੇ ਪੰਜਾਬ ਪੁਲਿਸ ਵਾਂਗ ਹੀ ਬੀ.ਐੱਸ.ਐੱਫ. ਵੀ ਸਾਡੀ ਆਪਣੀ ਫੋਰਸ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਬਦਕਿਸਮਤੀ ਨਾਲ ਇਸ ਮੁੱਦੇ ਨੂੰ ਚਲਾਉਣ ਵਾਲੇ ਲੋਕ ਕਾਨੂੰਨ ਵਿਵਸਥਾ ਅਤੇ ਰਾਸ਼ਟਰੀ ਸੁਰੱਖਿਆ ਵਿਚਲੇ ਫ਼ਰਕ ਨੂੰ ਸਮਝਣ ਵਿਚ ਅਸਮਰਥ ਹਨ।
ਬੀ.ਐੱਸ.ਐੱਫ. ਮਤੇ ਵਿਚਾਲੇ ਕੈਪਟਨ ਦਾ ਵੱਡਾ ਬਿਆਨ, ਇਹ ਸੁਰੱਖਿਆ ਦਾ ਮੁੱਦਾ, ਸਿਆਸਤ ਨਾ ਹੋਵੇ
