ਚੰਡੀਗੜ੍ਹ, 10 ਨਵੰਬਰ (ਦਲਜੀਤ ਸਿੰਘ)- ਪ੍ਰੈੱਸ ਵਾਰਤਾ ਦੌਰਾਨ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਾ ਕਹਿਣਾ ਸੀ ਕਿ ਖਜਾਨਾ ਖਾਲੀ ਨਹੀਂ ਹੈ | ਇਸ ਨੂੰ ਭਰਨ ਦਾ ਕੰਮ ਸਾਡਾ ਹੈ | ਇਸ ਮੌਕੇ ਅਕਾਲੀ ਦਲ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਉਨ੍ਹਾਂ ਦਾ ਕਹਿਣਾ ਸੀ ਕਿ ਅਕਾਲੀ ਦਲ ਨੇ ਪੰਜਾਬ ਨੂੰ 10 ਸਾਲ ਲੁੱਟਿਆ ਹੈ |
ਇਸ ਦੌਰਾਨ ਉਨ੍ਹਾਂ ਦਾ ਕਹਿਣਾ ਸੀ ਕਿ 68 ਬੱਸਾਂ ਦੇ ਚਲਾਨ ਕੀਤੇ ਗਏ ਹਨ | ਇਸ ਨਾਲ ਹੀ ਡਿਫਾਲਟਰਾਂ ਤੋਂ 7 ਕਰੋੜ ਰੁਪਏ ਹੁਣ ਤੱਕ ਟੈਕਸ ਆਇਆ ਹੈ | 680 ਪਰਮਿਟ ਕੈਂਸਲ ਕਰ ਦਿੱਤੇ ਹਨ |
ਖਜਾਨਾ ਖਾਲੀ ਨਹੀਂ ਹੈ : ਰਾਜਾ ਵੜਿੰਗ
