ਚੰਡੀਗੜ੍ਹ, 10 ਨਵੰਬਰ (ਦਲਜੀਤ ਸਿੰਘ)- ਆਪ ਦੇ ਹਰਪਾਲ ਸਿੰਘ ਚੀਮਾ ਨੇ ਟਵੀਟ ਕਰ ਕੇ ਆਪ ਤੋਂ ਅਸਤੀਫ਼ਾ ਦੇਣ ਵਾਲੇ ਰੁਪਿੰਦਰ ਰੂਬੀ ‘ਤੇ ਤਨਜ਼ ਕੱਸਿਆ ਹੈ ਅਤੇ ਟਵੀਟ ਕਰ ਕੇ ਕਿਹਾ ਹੈ ਕਿ ਇਸ ਵਾਰ ਉਨ੍ਹਾਂ ਨੂੰ ‘ਆਪ’ ਤੋਂ ਟਿਕਟ ਮਿਲਣ ਦੇ ਚਾਂਸ ਨਹੀਂ ਸਨ, ਇਸ ਲਈ ਕਾਂਗਰਸ ਵੱਲ ਜਾ ਰਹੇ ਹਨ। ਟਵੀਟ ‘ਚ ਉਨ੍ਹਾਂ ਨੇ ਲਿਖਿਆ ਕਿ ਕਾਂਗਰਸ ਨੂੰ ਬੇਨਤੀ ਹੈ ਕਿ ਰੂਬੀ ਨਾਲ ਧੋਖਾ ਨਾ ਕਰਨ ਅਤੇ ਬਠਿੰਡਾ ਦਿਹਾਤੀ ਤੋਂ ਉਨ੍ਹਾਂ ਨੂੰ ਟਿਕਟ ਜ਼ਰੂਰ ਦੇਣ |
ਹਰਪਾਲ ਚੀਮਾ ਦਾ ਰੁਪਿੰਦਰ ਰੂਬੀ ‘ਤੇ ਤਨਜ਼, ਕਿਹਾ ਕਾਂਗਰਸ ਨੂੰ ਬੇਨਤੀ ਦਿੱਤੀ ਜਾਵੇ ਉਨ੍ਹਾਂ ਨੂੰ ਟਿਕਟ
