ਨਵੀਂ ਦਿੱਲੀ : ਦਿੱਲੀ ’ਚ ਸਿਵਲ ਲਾਈਨ ਸਥਿਤ ਫਲੈਗ ਸਟਾਫ ਰੋਡ ‘ਤੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਮੁੱਖ ਮੰਤਰੀ ਨਿਵਾਸ ਦੇ ਬਾਹਰ ਪੁਲਿਸ ਤੇ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ। ਬੈਰੀਕੇਡ ਲਗਾ ਕੇ ਸੜਕ ਨੂੰ ਦੋਵੇਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਹੈ।
ਇਸ ਦੌਰਾਨ ‘ਆਪ’ ਆਗੂ ਸੰਜੇ ਸਿੰਘ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪੁੱਜੇ ਪਰ ਪੁਲਿਸ ਨੇ ਉਨ੍ਹਾਂ ਨੂੰ ਜਾਣ ਤੋਂ ਰੋਕ ਦਿੱਤਾ। ਪੁਲਿਸ ਨੇ ਸੰਜੇ ਸਿੰਘ ਤੇ ਸੌਰਵ ਭਾਰਦਵਾਜ ਨੂੰ ਅੱਗੇ ਜਾਣ ਤੋਂ ਰੋਕਿਆ ਹੈ। ਸੰਜੇ ਸਿੰਘ ਮੁੱਖ ਮੰਤਰੀ ਹਾਊਸ ਜਾਣ ਲਈ ਪੁਲਿਸ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਨ ਪਰ ਅਧਿਕਾਰੀਆਂ ਨੇ ਸਾਫ਼ ਇਨਕਾਰ ਕਰ ਦਿੱਤਾ।