ਅੰਮ੍ਰਿਤਸਰ : ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸ਼ਵੇਤ ਮਲਿਕ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਧਮਕੀ 3 ਜੁਲਾਈ ਨੂੰ ਮਿਲੀ ਸੀ। ਉਨ੍ਹਾਂ ਨੂੰ ਇਸ ਦੀ ਸੂਚਨਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਹੈ। ਪਰ ਛੇ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਮੁਲਜ਼ਮਾਂ ਦਾ ਸੁਰਾਗ ਨਹੀਂ ਲਗਾ ਸਕੀ। ਸ਼ਵੇਤ ਮਲਿਕ ਨੇ ਦੱਸਿਆ ਕਿ 3 ਜੁਲਾਈ ਨੂੰ 11.30 ਵਜੇ ਉਨ੍ਹਾਂ ਨੂੰ ਗੌਰਵ ਨਾਂ ਦੇ ਨੌਜਵਾਨ ਦਾ ਫੋਨ ਆਇਆ ਸੀ। ਗੌਰਵ ਨੇ ਦੱਸਿਆ ਸੀ ਕਿ ਉਸ ਨੂੰ ਰਣਜੀਤ ਨਾਂ ਦੇ ਗੈਂਗਸਟਰ ਦੀ ਆਡੀਓ ਮਿਲੀ ਸੀ। ਰੰਜੀਤ ਆਡੀਓ ‘ਚ ਕਹਿ ਰਹੇ ਹਨ ਕਿ ਸ਼ਵੇਤ ਮਲਿਕ ਨੂੰ ਬੈੱਡ ‘ਤੇ ਪਾ ਕੇ ਗੋਲੀਆਂ ਮਾਰਨੀਆਂ ਹਨ। ਗੌਰਵ ਨੇ ਇਸ ਸਬੰਧੀ ਰਿਕਾਰਡਿੰਗ ਵੀ ਭੇਜੀ ਹੈ। ਘਟਨਾ ਦੇ ਕੁਝ ਸਮੇਂ ਬਾਅਦ ਉਸ ਨੇ ਇਸ ਦੀ ਸ਼ਿਕਾਇਤ ਸੀਪੀ ਨੂੰ ਕੀਤੀ ਸੀ।
Related Posts
15 ਜੂਨ ਨੂੰ ਪੰਜਾਬ ਦੌਰੇ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
ਨਵੀਂ ਦਿੱਲੀ, 11 ਜੂਨ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 15 ਜੂਨ ਨੂੰ ਪੰਜਾਬ ਦੇ ਦੌਰੇ ‘ਤੇ ਆਉਣਗੇ। ਪੰਜਾਬ ਦੇ ਮੁੱਖ…
ਨਿਤੀਸ਼ ਦੇ ਕਾਫਲੇ ’ਚ ਸ਼ਾਮਲ ਵਾਹਨਾਂ ’ਤੇ ਹਮਲਾ
ਪਟਨਾ– ਬਿਹਾਰ ਦੇ ਪਟਨਾ ਜ਼ਿਲ੍ਹੇ ਚ ਗੌਰੀਚੱਕ ਥਾਣਾ ਖੇਤਰ ਅਧੀਨ ਇਕ ਨੌਜਵਾਨ ਦੀ ਹੱਤਿਆ ਤੋਂ ਭੜਕੇ ਸਥਾਨਕ ਲੋਕਾਂ ਨੇ ਮੁੱਖ…
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਦਿੱਤੀ ਵਧਾਈ
ਬਠਿੰਡਾ/ਅੰਮ੍ਰਿਤਸਰ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਮੂਹ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ…