30 ਨਵੰਬਰ ਦੇ ਬਾਅਦ ਬੰਦ ਹੋਵੇਗੀ ਮੁਫ਼ਤ ਰਾਸ਼ਨ ਯੋਜਨਾ, 80 ਕਰੋੜ ਲੋਕਾਂ ਨੂੰ ਮਿਲਦਾ ਸੀ ਰਾਸ਼ਨ

pmkay/nawanpunjab.com

ਨਵੀਂ ਦਿੱਲੀ, 6 ਨਵੰਬਰ (ਦਲਜੀਤ ਸਿੰਘ)- ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਯਾਨੀ ਪੀ. ਐੱਮ. ਜੀ. ਕੇ. ਏ. ਵਾਈ. ਤਹਿਤ ਗਰੀਬਾਂ ਨੂੰ ਨਵੰਬਰ ਤੋਂ ਬਾਅਦ ਮੁਫਤ ਰਾਸ਼ਨ ਸ਼ਾਇਦ ਨਹੀਂ ਮਿਲੇਗਾ। ਦਰਅਸਲ ਕੇਂਦਰ ਸਰਕਾਰ ’ਚ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਸਕੱਤਰ ਸੁਧਾਂਸ਼ੂ ਪਾਂਡੇ ਨੇ ਕਿਹਾ ਕਿ ਇਸ ਸਕੀਮ ਦੇ ਤਹਿਤ ਮੁਫਤ ਰਾਸ਼ਨ ਵੰਡ ਨੂੰ ਨਵੰਬਰ ਤੋਂ ਅੱਗੇ ਵਧਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ। ਪਾਂਡੇ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਪਟੜੀ ’ਤੇ ਪਰਤ ਰਹੀ ਹੈ ਇਸ ਲਈ ਮੁਫਤ ਰਾਸ਼ਨ ਦੇਣ ਦੀ ਯੋਜਨਾ ਨੂੰ ਅੱਗੇ ਵਧਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਤੋਂ ਹੀ ਕੇਂਦਰ ਸਰਕਾਰ ਵਲੋਂ ਇਸ ਸਕੀਮ ਦੇ ਤਹਿਤ ਗਰੀਬ ਪਰਿਵਾਰਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਐਲਾਨ ਪਿਛਲੇ ਸਾਲ ਮਾਰਚ ’ਚ ਕੀਤਾ ਗਿਆ ਸੀ। ਸ਼ੁਰੂ ਵਿਚ ਇਹ ਯੋਜਨਾ ਅਪ੍ਰੈਲ-ਜੂਨ 2020 ਦੀ ਮਿਆਦ ਲਈ ਸ਼ੁਰੂ ਕੀਤੀ ਗਈ ਸੀ ਪਰ ਬਾਅਦ ’ਚ ਇਸ ਨੂੰ 30 ਨਵੰਬਰ 2021 ਤੱਕ ਵਧਾ ਦਿੱਤਾ ਗਿਆ ਸੀ।

ਸਬਸਿਡੀ ਵਾਲੇ ਅਨਾਜ ਤੋਂ ਇਲਾਵਾ ਦਿੱਤਾ ਜਾਂਦਾ ਹੈ ਮੁਫਤ ਰਾਸ਼ਨ
ਪੀ. ਐੱਮ. ਜੀ. ਕੇ. ਏ. ਵਾਈ. ਦੇ ਤਹਿਤ 80 ਕਰੋੜ ਤੋਂ ਵੱਧ ਲੋਕਾਂ ਨੂੰ ਪ੍ਰਤੀ ਮਹੀਨਾ 5 ਕੋਲ ਮੁਫਤ ਕਣਕ/ਚੌਲਾਂ ਦੇ ਨਾਲ-ਨਾਲ 1 ਕਿਲੋ ਮੁਫਤ ਸਾਬਤ ਛੋਲੇ ਹਰੇਕ ਪਰਿਵਾਰ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ 80 ਕਰੋੜ ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਰਾਸ਼ਨ ਦੀ ਪਛਾਣ ਕੀਤੀ ਗਈ ਹੈ। ਰਾਸ਼ਨ ਦੀਆਂ ਦੁਕਾਨਾਂ ਦੇ ਮਾਧਿਅਮ ਰਾਹੀਂ ਵੰਡੇ ਜਾਣ ਵਾਲੇ ਸਬਸਿਡੀ ਵਾਲੇ ਅਨਾਜ ਤੋਂ ਇਲਾਵਾ ਮੁਫਤ ਰਾਸ਼ਨ ਦਿੱਤਾ ਜਾਂਦਾ ਹੈ।

Leave a Reply

Your email address will not be published. Required fields are marked *