ਦਿੱਲੀ-NCR ’ਚ ਵਧੇ ਡੇਂਗੂ ਮਾਮਲੇ, ਬੈੱਡਾਂ ਦੀ ਸਮੱਸਿਆ ਨਾਲ ਜੂਝ ਰਹੇ ਹਸਪਤਾਲ

delhi/nawanpunjab.com

ਨਵੀਂ ਦਿੱਲੀ, 29 ਅਕਤੂਬਰ (ਦਲਜੀਤ ਸਿੰਘ)- ਦਿੱਲੀ ’ਚ ਕੋਰੋਨਾ ਤੋਂ ਬਾਅਦ ਹੁਣ ਡੇਂਗੂ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਦਿੱਲੀ ਅਤੇ ਐੱਨ.ਸੀ.ਆਰ. ’ਚ ਡੇਂਗੂ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਉੱਥੇ ਹੀ ਹਸਪਤਾਲਾਂ ’ਚ ਬੈੱਡਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ। ਦਿੱਲੀ ’ਚ ਹੁਣ ਤੱਕ ਡੇਂਗੂ ਦੇ 1000 ਤੋਂ ਵੱਧ ਮਾਮਲੇ ਸਾਹਮਣੇ ਆ ਚੁਕੇ ਹਨ। ਜਿਸ ਕਾਰਨ ਪਿਛਲੇ 3 ਸਾਲ ਦਾ ਰਿਕਾਰਡ ਟੁੱਟ ਗਿਆ ਹੈ। ਨੋਇਡਾ ਦੇ ਕੈਲਾਸ਼ ਹਸਪਤਾਲ ਨੇ ਇਕ ਕਾਨਫਰੰਸ ਹਾਲ ਨੂੰ ਇਕ ਅਸਥਾਈ ਵਿਵਸਥਾ ’ਚ ਬਦਲ ਦਿੱਤਾ ਹੈ, ਕਿਉਂਕਿ ਹਸਪਤਾਲ ’ਚ ਡੇਂਗੂ ਦੇ ਮਰੀਜ਼ਾਂ ਦੀ ਭੀੜ ਦੇਖੀ ਜਾ ਰਹੀ ਹੈ। ਸਾਕੇਤ ਦੇ ਮੈਕਸ ਹਸਪਤਾਲ ’ਚ 65 ਸਾਲ ਦੀ ਮੀਨੂੰ ਗੁਪਤਾ ਦੀ ਕਿਸਮਤ ਚੰਗੀ ਸੀ ਕਿ ਉਨ੍ਹਾਂ ਨੂੰ ਯੂਰਿਨ ਇਨਫੈਕਸ਼ਨ ਦੀ ਸਰਜਰੀ ਲਈ ਬੈੱਡ ਮਿਲ ਗਿਆ। ਉਨ੍ਹਾਂ ਦੱਸਿਆ ਕਿ ਮੈਂ ਜਦੋਂ ਇੱਥੇ ਆਈ ਤਾਂ ਮੈਨੂੰ ਯਕੀਨ ਨਹੀਂ ਸੀ ਕਿ ਮੈਨੂੰ ਬਿਸਤਰ ਮਿਲੇਗਾ।

ਉਸ ਸਮੇਂ, ਪਿਛਲੇ ਹਫ਼ਤੇ ਜ਼ਿਆਦਾਤਰ ਮਰੀਜ਼ਾਂ ਨੂੰ ਡੇਂਗੂ ਲਈ ਦਾਖ਼ਲ ਕਰਵਾਇਆ ਗਿਆ ਸੀ ਅਤੇ ਬਿਸਤਰ ਭਰੇ ਹੋਏ ਸਨ, ਕਿਉਂਕਿ ਮੇਰਾ ਪਹਿਲੇ ਦਾ ਸਾਰਾ ਇਲਾਜ ਇੱਥੇ ਹੋਇਆ ਸੀ ਅਤੇ ਮੇਰੇ ਮੈਡੀਕਲ ਕੇਸ ਦਾ ਇਤਿਹਾਸ ਵੀ ਇੱਥੇ ਦਾ ਸੀ, ਇਸ ਲਈ ਮੈਨੂੰ ਦੂਜੇ ਵਾਰਡ ’ਚ ਇਕ ਬਿਸਤਰ ਦੀ ਵਿਵਸਥਾ ਕਰ ਦਿੱਤੀ ਗਈ। ਕੈਲਾਸ਼ ਹਸਪਤਾਲ ’ਚ ਡੇਂਗੂ ਦਾਖ਼ਲੇ ਦੀ ਇੰਚਾਰਜ ਡਾ. ਸਾਰਿਕਾ ਚੰਦਰਾ ਨੇ ਕਿਹਾ ਕਿ ਡੇਂਗੂ ਤੋਂ ਬੱਚਿਆਂ ਨੂੰ ਜ਼ਿਆਦਾ ਖ਼ਤਰਾ ਹੈ। ਉਨ੍ਹਾਂ ਕਿਹਾ,‘‘ਅਸੀਂ ਮਰੀਜ਼ਾਂ ਨੂੰ ਦਾਖ਼ਲ ਕਰ ਰਹੇ ਹਾਂ, ਜਦੋਂ ਪਲੇਟਲੈਟਸ 50 ਹਜ਼ਾਰ ਤੋਂ ਘੱਟ ਹੋ ਜਾਂਦੇ ਹਨ। ਅਸੀਂ ਦੇਖਿਆ ਹੈ ਕਿ ਬੱਚੇ ਜ਼ਿਆਦਾ ਮੌਤ ਦਰ ਦਾ ਸਾਹਮਣਾ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦੀ ਟੈਸਟਿੰਗ ਦੇਰ ਨਾਲ ਕੀਤੀ ਜਾ ਰਹੀ ਹੈ ਅਤੇ ਕਈ ਇਲਾਜ ਲਈ ਵੀ ਦੇਰ ਨਾਲ ਆ ਰਹੇ ਹਨ।’’

Leave a Reply

Your email address will not be published. Required fields are marked *