ਪਟਿਆਲਾ, 28 ਅਕਤੂਬਰ (ਦਲਜੀਤ ਸਿੰਘ)- ਲੜਕੀਆਂ ਸਰਗਰਮ ਰਾਜਨੀਤੀ ਦਾ ਹਿੱਸਾ ਬਣਕੇ ਸਮਾਜਿਕ ਬਦਲਾਅ ਵਿੱਚ ਆਪਣਾ ਯੋਗਦਾਨ ਪਾਉਣ
ਅੱਜ ਅਜਿਹਾ ਕੋਈ ਖੇਤਰ ਨਹੀ ਹੈ ਜਿਥੇ ਨਾਰੀ ਨੇ ਪ੍ਰਵੇਸ਼ ਨਾ ਕੀਤਾ ਹੋਵੇ ਅਤੇ ਉਹ ਜ਼ਮਾਨਾ ਜਾ ਚੁੱਕਾ ਹੈ ਜਦੋਂ ਨਾਰੀ ਨੂੰ ਕਮਜ਼ੋਰ ਸਮਝਿਆ ਜਾਂਦਾ ਸੀ। ਅਨੇਕ ਖੇਤਰਾਂ ਵਿੱਚ ਲੜਕੀਆਂ ਲੜਕਿਆਂ ਤੋਂ ਵੀ ਅੱਗੇ ਲੰਘ ਚੁੱਕੀਆਂ ਹਨ। ਸਰਗਰਮ ਰਾਜਨੀਤੀ ਵਿੱਚ ਵੀ ਔਰਤਾਂ ਦੀ ਭਾਗੀਦਾਰੀ ਵਧੀ ਹੈ ਪਰ ਹਾਲੇ ਵੀ ਜਿ਼ਆਦਾਤਰ ਲੜਕੀਆਂ ਰਾਜਨੀਤੀ ਵਿੱਚ ਆਉਣ ਤੋਂ ਗੁਰੇਜ਼ ਕਰ ਰਹੀਆਂ ਹਨ ਜੋ ਕਿ ਚੰਗਾ ਸੰਕੇਤ ਨਹੀ ਹੈ।
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਆਪਣੀਆਂ ਨੀਤੀਆਂ ਮੁਤਾਬਕ ਨੌਜਵਾਨਾਂ ਨੂੰ ਵੱਧ ਤੋਂ ਵੱਧ ਜਿ਼ੰਮੇਵਾਰੀਆਂ ਸੌਂਪਣ ਲਈ ਵਚਨਬੱਧ ਹੈ ਅਤੇ ਪਾਰਟੀ ਦੀ ਇਹ ਵਿਚਾਰਧਾਰਾ ਹੈ ਕਿ ਦੇਸ਼ ਅਤੇ ਸੂਬੇ ਦੀ ਨੀਤੀ-ਨਿਰਮਾਣ ਦੀ ਪ੍ਰਕਿਰਿਆ ਨੌਜਵਾਨ ਵਰਗ ਵਿਸ਼ੇਸ਼ ਤੌਰ ਤੇ ਲੜਕੀਆਂ ਦੀ ਵੀ ਭਾਗੀਦਾਰੀ ਹੋਣੀ ਬਹੁਤ ਲਾਜ਼ਮੀ ਹੈ। ਨੌਜਵਾਨਾਂ ਨੂੰ ਕੇਵਲ ਸਿਆਸੀ ਰੈਲੀਆਂ ਵਿੱਚ ਨਾਅਰੇ ਲਗਾਉਣ ਲਈ ਹੀ ਨਹੀ ਵਰਤਿਆ ਨਹੀ ਜਾਣਾ ਚਾਹੀਦਾ ਸਗੋਂ ਸੂਬੇ ਦੇ ਹਰੇਕ ਅਹਿਮ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਵਧਾਈ ਜਾਣੀ ਚਾਹੀਦੀ ਹੈ। ਅੱਜ ਲੋੜ ਹੈ ਕਿ ਪੰਜਾਬ ਦਾ ਨੌਜਵਾਨ ਸਰਗਰਮ ਰਾਜਨੀਤੀ ਦਾ ਹਿੱਸਾ ਬਣੇ ਅਤੇ ਆਪਣੀ ਉਰਜਾ ਅਤੇ ਸ਼ਕਤੀ ਦਾ ਸਹੀ ਇਸਤੇਮਾਲ ਕਰਕੇ ਕੌਮਾਂਤਰੀ, ਕੌਮੀ ਅਤੇ ਸੂਬਾ ਪੱਧਰ
ਤੇ ਰਾਜਨੀਤਕ, ਸਮਾਜਿਕ ਅਤੇ ਆਰਥਿਕ ਬਦਲਾਅ ਲਿਆ ਕੇ ਨਵੇਂ ਕੀਰਤੀਮਾਨ ਸਥਾਪਤ ਕਰੇ।
ਪੰਜਾਬੀਆਂ ਨੇ ਵਿਸ਼ਵ ਪੱਧਰ `ਤੇ ਆਪਣੀ ਵਿਲੱਖਣ ਪਛਾਣ ਬਣਾਈ ਹੈ ਅਤੇ ਲੜਕੀਆਂ ਵੀ ਆਪਣੀ ਇੱਛਾ ਸ਼ਕਤੀ ਨੂੰ ਮਜਬੂਤ ਕਰਕੇ ਵੱਡੀਆਂ ਬੁਲੰਦੀਆਂ ਹਾਸਲ ਕਰਨ। ਲੜਕੀਆਂ ਨੂੰ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਜੁੜਕੇ ਪੰਜਾਬ ਨੂੰ ਨਵੀਂ ਲੀਹਾਂ ਤੇ ਤੋਰਨ ਲਈ ਯੋਗਦਾਨ ਪਾਉਣ ਦੀ ਅਪੀਲ ਹੈ।
ਇਸ ਤੋਂ ਪਹਿਲਾਂ ਸੈਮੀਨਾਰ ਵਿੱਚ ਜਿਥੇ ਪੰਜਾਬੀ ਯੂਨੀਵਰਸਿਟੀ ਅਤੇ ਵੱਖ-ਵੱਖ ਕਾਲਜ਼ਾਂ ਤੋਂ ਆਈਆਂ ਵਿਦਿਆਰਥਣਾਂ ਅਤੇ ਪਾਰਟੀ ਦੇ ਯੂਥ ਆਗੂਆਂ ਵੱਲੋਂ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਗਏ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਨਾਮੱਤਾ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਗਿਆ। ਸੈਮੀਨਾਰ ਵਿੱਚ ਪਾਰਟੀ ਦੇ ਸੀਨੀਅਰ ਆਗੂ ਸ: ਅਮਨਬੀਰ ਸਿੰਘ ਚੈਰੀ, ਸ: ਨਾਹਰ ਸਿੰਘ, ਯੂਥ ਵਿੰਗ ਦੇ ਕਨਵੀਨਰ ਸ: ਮਨਪ੍ਰੀਤ ਸਿੰਘ ਤਲਵੰਡੀ, ਯੂਥ ਇਸਤਰੀ ਵਿੰਗ ਦੀ ਪ੍ਰਧਾਨ ਐਡਵੋਕੇਟ ਮਹਿਕਪ੍ਰੀਤ ਕੌਰ, ਐਡਵੋਕੇਟ ਗਗਨਦੀਪ ਸਿੰਘ ਸੁਨਾਮ, ਡਾ.ਗੁਰਲੀਨ ਕੌਰ ਪ੍ਰਧਾਨ ਲੜਕੀਆਂ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ.ਜਤਿੰਦਰ ਗਰੇਵਾਲ, ਐਡਵੋਕੇਟ ਗਗਨਦੀਪ ਸਿੰਘ ਬਾਦਲਗੜ੍ਹ, ਐਡਵੋਕੇਟ ਮਨਿੰਦਰ ਸਿੰਘ, ਡਾ.ਜਗਦੇਵ ਸਿੰਘ ਢਿੱਲੋਂ, ਅਵਤਾਰ ਸਿੰਘ ਰੁੜਕੀ, ਬਿੱਟੂ ਦਫ਼ਤਰੀਆਲਾ,ਸਤਿਗੁਰ ਸਿੰਘ ਸੱਤੀ, ਮਹਾਂਵੀਰ ਸਿੰਘ, ਐੱਮੀ ਗੁੱਜਰ, ਕੁਲਵੀਰ ਮਕਰੋੜ ਸਾਹਿਬ, ਹੈਰੀ ਬਡਰੁੱਖਾਂ ਅਤੇ ਜਗਮੀਤ ਸਿੰਘ ਜੁਗਨੂੰ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਨੇ ਸ਼ਮੂਲੀਅਤ ਕੀਤੀ।