ਨਵੀਂ ਦਿੱਲੀ, 28 ਅਕਤੂਬਰ (ਦਲਜੀਤ ਸਿੰਘ)- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ. ) ਨੂੰ ਮੈਡੀਕਲ ਦਾਖਲਾ ਪ੍ਰੀਖਿਆ ਨੀਟ -ਯੂ. ਜੀ. 2021 ਦਾ ਨਤੀਜਾ ਜਾਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਦੇ ਉਸ ਹੁਕਮ ‘ਤੇ ਵੀ ਰੋਕ ਲਗਾ ਦਿੱਤੀ, ਜਿਸ ਨੇ ਐਨ.ਟੀ.ਏ. ਨੂੰ ਨਤੀਜਿਆਂ ਦੀ ਘੋਸ਼ਣਾ ਰੋਕਣ ਦਾ ਨਿਰਦੇਸ਼ ਦਿੱਤਾ ਸੀ।
ਸੁਪਰੀਮ ਕੋਰਟ ਨੇ ਨੀਟ ਦੇ ਨਤੀਜੇ ਨੂੰ ਦਿੱਤੀ ਹਰੀ ਝੰਡੀ, ਐਨ.ਟੀ.ਏ. ਕਿਸੇ ਵੀ ਸਮੇਂ ਕਰ ਸਕਦਾ ਨਤੀਜਾ ਜਾਰੀ
![neet/nawanpunjab.com](https://nawanpunjab.com/wp-content/uploads/2021/10/neet.jpg)