ਫਾਜ਼ਿਲਕਾ 25 ਅਕਤੂਬਰ (ਦਲਜੀਤ ਸਿੰਘ)- ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਗੜੇਮਾਰੀ ਅਤੇ ਬਰਸਾਤ ਤੋਂ ਬਾਅਦ ਹੋਏ ਫਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਮੰਗ-ਪੱਤਰ ਦੇਣ ਪਹੁੰਚੇ ਸਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਡੀਸੀ ਦੇ ਰਵਈਏ ਤੋਂ ਦੁਖੀ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਆਗੂ ਨੇ ਕਿਹਾ ਕਿ ਉਹ ਅੱਜ ਆਪਣਾ ਮੰਗ ਪੱਤਰ ਦੇਣ ਲਈ ਡੀ ਸੀ ਦਫ਼ਤਰ ਦੇ ਵਿਚ ਪਹੁੰਚੇ ਸਨ।
ਲੇਕਿਨ ਦਫ਼ਤਰ ਵਿਚ ਮੈਡਮ ਨਹੀਂ ਸਨ। ਜਿਸਦੇ ਰੋਸ਼ ਸਰੂਪ ਕਿਸਾਨਾਂ ਵੱਲੋਂ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਗੜੇਮਾਰੀ ਅਤੇ ਬਰਸਾਤ ਤੋਂ ਬਾਅਦ ਹੋਏ ਫਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਮੰਗ-ਪੱਤਰ ਦੇਣ ਪਹੁੰਚੇ |