ਚੰਡੀਗੜ੍ਹ, 25 ਅਕਤੂਬਰ : ਨੌਜਵਾਨ ਆਗੂ ਸਿਮਰਨਜੀਤ ਸਿੰਘ ਢਿੱਲੋਂ ਨੇ ਪੰਜਾਬ ਯੂਨੀਵਰਸਿਟੀ ਦੀ ਗਰੈਜੂਏਟ ਹਲਕਿਆਂ ਦੀ ਸੈਨੇਟ ਦੀ ਚੋਣ ਵਿਚ ਦੂਜੀ ਸੀਟ ’ਤੇ 2902 ਵੋਟਾਂ ਹਾਸਲ ਕਰ ਕੇ ਲਾਮਿਸਾਲ ਜਿੱਤ ਦਰਜ ਕੀਤੀ ਹੈ।
ਸਿਮਰਨ ਢਿੱਲੋਂ ਨੇ ਆਪਣਾ ਸਿਆਸੀ ਕੈਰੀਅਰ 2008 ਵਿਚ ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂ ਕੀਤਾ ਤੇ ਉਹ 2010 ਤੱਕ ਪੀ ਯੂ ਐਸ ਯੂ ਦੇ ਪ੍ਰਧਾਨ ਰਹੇ। ਬਾਅਦ ਵਿਚ ਉਹ 2015 ਵਿਚ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸ ਓ ਆਈ ਵਿਚ ਸ਼ਾਮਲ ਹੋ ਗਏ ਤੇ ਉਹਨਾਂ ਪਾਰਟੀ ਇੰਚਾਰਜ ਵਜੋਂ ਅਹਿਮ ਰੋਲ ਅਦਾ ਕੀਤਾ ਤੇ ਐਸ ਓ ਆਈ ਨੇ ਵਿਦਿਆਰਥੀ ਬਾਡੀ ਦੀਆਂ ਚੋਣਾਂ ਵਿਚ ਲਾਮਿਸਾਲ ਜਿੱਤ ਦਰਜ ਕੀਤੀ।
