ਜੰਮੂ-ਕਸ਼ਮੀਰ 24 ਅਕਤੂਬਰ (ਦਲਜੀਤ ਸਿੰਘ)- ਜੰਮੂ -ਕਸ਼ਮੀਰ ਪੁਲਿਸ ਨੇ ਦੱਸਿਆ ਕਿ ਪਾਕਿਸਤਾਨੀ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਜ਼ਿਆ ਮੁਸਤਫ਼ਾ ਨੂੰ ਚੱਲ ਰਹੇ ਅਪਰੇਸ਼ਨ ਦੌਰਾਨ ਅੱਤਵਾਦੀ ਟਿਕਾਣੇ ਦੀ ਪਛਾਣ ਲਈ ਭਾਟਾ ਦੁਰੀਅਨ ਲਿਜਾਇਆ ਗਿਆ ਸੀ ਜਿਸ ਵਿਚ 3 ਫ਼ੌਜੀ ਜਵਾਨ ਅਤੇ ਇਕ ਜੇ.ਸੀ.ਓ. ਸ਼ਹੀਦ ਹੋ ਗਏ।
ਤਲਾਸ਼ੀ ਦੌਰਾਨ ਜਦੋਂ ਟੀਮ ਲੁਕੇ ਹੋਏ ਅੱਤਵਾਦੀਆਂ ਦੇ ਕੋਲ ਪਹੁੰਚੀ ਤਾਂ ਦੁਬਾਰਾ ਪੁਲਿਸ ਅਤੇ ਫ਼ੌਜ ਦੇ ਜਵਾਨਾਂ ਦੀ ਸਾਂਝੀ ਟੀਮ ‘ਤੇ ਗੋਲੀ ਬਾਰੀ ਕੀਤੀ ਜਿਸ ਵਿਚ 2 ਪੁਲਿਸ ਕਰਮਚਾਰੀ ਅਤੇ ਇਕ ਫ਼ੌਜੀ ਜਵਾਨ ਜ਼ਖਮੀ ਹੋ ਗਏ। ਮੁਸਤਫ਼ਾ ਨੂੰ ਵੀ ਸੱਟਾਂ ਲੱਗੀਆਂ ਹਨ ਅਤੇ ਭਾਰੀ ਅੱਗ ਕਾਰਨ ਉਸ ਨੂੰ ਸਾਈਟ ਤੋਂ ਬਾਹਰ ਨਹੀਂ ਕੱਢਿਆ ਜਾ ਸਕਿਆ।