ਅੰਮ੍ਰਿਤਸਰ, 15 ਜੂਨ (ਦਲਜੀਤ ਸਿੰਘ)- ਅੰਮ੍ਰਿਤਸਰ ਦੇ ਪਿੰਡ ਨੰਗਲੀ ਵਿਖੇ ਉਸ ਸਮੇ ਮਾਹੌਲ ਗਮਗੀਨ ਹੋ ਗਿਆ ਜਦੌ ਇਕ ਪਰਿਵਾਰ ਦਾ ਇਕਲੌਤਾ ਪੁਤਰ ਗੁਰਪ੍ਰੀਤ ਨਾਮ ਦਾ 22 ਸਾਲਾ ਨੋਜਵਾਨ ਜੋ ਕਿ ਬੀਤੇ ਕੁਝ ਮਹੀਨੇ ਪਹਿਲਾ ਸਟੱਡੀ ਵੀਜੇ ਤੇ ਕਨੇਡਾ ਦੇ ਟੋਰੰਟੋ ਸ਼ਹਿਰ ਵਿਚ ਗਿਆ ਸੀ ਮਾਤਾ ਪਿਤਾ ਵਲੌ ਆਪਣੀ ਸਾਰੀ ਜਮਾ ਪੁੱਜੀ ਅਤੇ ਕਰਜਾ ਚੁਕ ਪੁਤਰ ਨੂੰ ਇਸ ਆਸ ਵਿਚ ਕੈਨੇਡਾ ਭੇਜਿਆ ਸੀ ਕਿ ਉਹਨਾ ਦਾ ਪੁਤਰ ਵਿਦੇਸ਼ ਵਿਚ ਪੜ ਲਿਖ ਕੇ ਵਡਾ ਆਦਮੀ ਬਣ ਪਰਿਵਾਰ ਦਾ ਸਹਾਰਾ ਬਣੇਗਾ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਸ ਪੁਤ ਨੂੰ ਉਹ ਵਿਦੇਸ਼ ਭੇਜ ਰਹੈ ਹਨ ਉਸਨੈ ਮੁੜ ਵਾਪਿਸ ਨਹੀ ਆਉਣਾ। ਮ੍ਰਿਤਕ ਦੇ ਪਿਤਾ ਸਤਵਿੰਦਰ ਸਿੰਘ ਨੇ ਦਸਿਆ ਕਿ ਗੁਰਪ੍ਰੀਤ ਸਿੰਘ ਛੁਟੀ ਵੇਲੇ ਦਿਨ ਆਪਣੇ ਦੋਸਤਾਂ ਨਾਲ ਟੋਰੰਟੋ ਦੇ ਸਾਗਾ ਬੀਚ ਤੇ ਨਹਾਉਣ ਗਿਆ ਜਿਥੇ ਨਹਾਉਦੇ ਸਮੇ ਡੁੱਬਣ ਕਾਰਨ ਉਸਦੀ ਮੌਤ ਹੋ ਗਈ ਜੋ ਕਿ ਸਾਡਾ ਇਕੱਲਾ ਪੁਤਰ ਸੀ ਅਤੇ ਸਾਡੇ ਬੁਢਾਪੇ ਦਾ ਸਹਾਰਾ ਸੀ।
ਅਸੀਂ ਬੜੀਆਂ ਆਸਾ ਨਾਲ ਉਸ ਨੂੰ ਬਾਹਰ ਪੜਨ ਲਈ ਭੇਜਿਆ ਸੀ ਪਰ ਸਾਨੂੰ ਕਿ ਪਤਾ ਸੀ ਕਿ ਉਸ ਨਾਲ ਇਹ ਭਾਣਾ ਵਰਤ ਜਾਵੇਗਾ।ਉਸਦੇ ਜਾਣ ਨਾਲ ਜਿਥੇ ਪਰਿਵਾਰ ਵਿਚ ਦੁਖ ਦਾ ਮਾਹੌਲ ਬਣਿਆ ਹੋਇਆ ਹੈ ਉਥੇ ਹੀ ਇਕਲੌਤੇ ਪੁੱਤ ਦੀ ਮੌਤ ਦੀ ਖਬਰ ਸੁਣ ਉਸਦੀ ਮਾਂ ਦੀ ਹਾਲਤ ਵੀ ਨਾਜੂਕ ਬਣੀ ਹੋਈ ਹੈ।ਅਜੇ ਉਸਦੀ ਡੈਡ ਬਾਡੀ ਆਉਣੀ ਬਾਕੀ ਹੈ ਜਿਸ ਲਈ ਉਸਦਾ ਮਾਮਾ ਅਤੇ ਹੋਰ ਰਿਸ਼ਤੇਦਾਰ ਕਾਰਵਾਈ ਵਿਚ ਲਗੇ ਹਨ। ਉਧਰ ਦੂਜੇ ਪਾਸੇ ਮ੍ਰਿਤਕ ਪਰਿਵਾਰ ਦੇ ਰਿਸ਼ਤੇਦਾਰਾਂ ਵਲੌ ਸਰਕਾਰ ਨੂੰ ਇਸ ਪਰਿਵਾਰ ਦੀ ਮਦਦ ਲਈ ਗੁਹਾਰ ਲਗਾਈ ਗਈ ਹੈ ਤਾ ਜੋ ਜਿਹਨਾ ਦਾ ਬੁਢਾਪੇ ਦਾ ਸਹਾਰਾ ਛਿਣ ਗਿਆ ਉਹਨਾ ਨੂੰ ਕੋਈ ਆਸਰਾ ਮਿਲ ਸਕੇ।