ਯੂਨਾਈਟਿਡ ਸਿੱਖਸ, ਸਿੱਖ ਭਾਈਚਾਰੇ ਦੀ ਇੱਕ ਵਿਸ਼ਵਵਿਆਪੀ ਸਮਾਜਿਕ ਸੰਸਥਾ ਹੈ ਜੋ ਲੋੜਵੰਦ ਅਫਗਾਨੀ ਬੱਚਿਆਂ ਨੂੰ ਪੰਜਾਬ ਅਤੇ ਭਾਰਤ ਦੇ ਹੋਰ ਸੂਬਿਆਂ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ ਨਾ ਸਿਰਫ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ ਬਲਕਿ ਨੈਤਿਕ ਸਹਾਇਤਾ ਵੀ ਦੇ ਰਹੀ ਹੈ ।ਯੂਨਾਈਟਿਡ ਸਿੱਖਸ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਜੋੜਨ ਲਈ ਵੀ ਕਦਮ ਚੁੱਕ ਰਹੀ ਹੈ ਜੋ ਤਾਲਿਬਾਨ ਸ਼ਾਸਨ ਅਧੀਨ ਦੁਖੀ ਦੇਸ਼ ਵਿੱਚ ਰਹਿ ਰਹੇ ਹਨ ਜਾਂ ਉਨ੍ਹਾਂ ਨੂੰ ਪਾਸਪੋਰਟ ਜਾਂ ਕਿਸੇ ਹੋਰ ਦਸਤਾਵੇਜ਼ੀ ਪ੍ਰਕਿਰਿਆ ਵਿੱਚ ਸਹਾਇਤਾ ਕਰ ਰਹੀ ਹੈ ।
