ਪ੍ਰਧਾਨਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੀਤੀ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਤਾਰੀਫ

lal/nawanpunjab.com

ਚੰਡੀਗੜ੍ਹ, 21 ਅਕਤੂਬਰ (ਦਲਜੀਤ ਸਿੰਘ)- ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਮੈਨੂੰ ਹਰਿਆਣਾ ਵਿਚ ਲੰਬੇ ਸਮੇਂ ਤਕ ਕੰਮ ਕਰਨ ਦਾ ਮੌਕਾ ਮਿਲਿਆ ਹੈ ਅਤੇ ਅਨੇਕ ਸਰਕਾਰਾਂ ਨੂੰ ਮੈਂ ਨੇੜੇ ਤੋਂ ਕੰਮ ਕਰਦੇ ਦੇਖਿਆ ਹੈ ਪਰ ਹਰਿਆਣਾ ਨੂੰ ਪੰਚ ਦਸ਼ਕਾਂ ਵਿਚ ਮਨੋਹਰ ਲਾਲ ਦੀ ਅਗਵਾਈ ਵਿਚ ਸ਼ੁੱਧ ਰੂਪ ਨਾਲ ਇਮਾਨਦਾਰ ਸਰਕਾਰ ਮਿਲੀ ਹੈ। ਪ੍ਰਧਾਨ ਮੰਤਰੀ ਸ੍ਰੀ ਮੋਦੀ ਵੀਰਵਾਰ ਨੂੰ ਝੱਜਰ ਜਿਲ੍ਹਾ ਦੇ ਬਾਡਸਾ ਖੇਤਰ ਸਥਿਤ ਕੌਮੀ ਕੈਂਸਰ ਸੰਸਥਾਨ ਵਿਚ ਨਵੇਂ ਨਿਰਮਾਣਿਤ ਇੰਫੋਸਿਸ ਫਾਊਂਡੇਸ਼ਨ ਰੇਸਟ ਸਦਨ ਦੇ ਉਦਘਾਟਨ ਮੌਕੇ ‘ਤੇ ਆਯੋਜਿਤ ਪੋ੍ਰਗ੍ਰਾਮ ਨੂੰ ਸੰਬੋਧਿਤ ਕਰ ਰਹੇ ਸਨ।

ਵੀਡੀਓ ਕਾਨਫ੍ਰੈਸਿੰਗ ਰਾਹੀਂ ਕੀਤੇ ਗਏ ਰੇਸਟ ਸਦਨ ਦੇ ਉਦਘਾਟਨ ਮੌਕੇ 'ਤੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਇਮਾਨਦਾਰ ਕਾਰਜਸ਼ੈਲੀ 'ਤੇ ਮੁਹਰ ਲਗਾਉਂਦੇ ਹੋਏ ਕਿਹਾ ਕਿ ਮੌਜੂਦਾ ਹਰਿਆਣਾ ਸਰਕਾਰ ਹਰ ਸਮੇਂ ਸੂਬੇ ਦੀ ਭਲਾਈ ਦੇ ਲਈ ਸੋਚਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਵਿਕਾਸ ਦਾ ਮੁਲਾਂਕਨ ਕੀਤਾ ਜਾਵੇ ਤਾਂ ਪਿਛਲੇ 5 ਦਸ਼ਕਾਂ ਦੀ ਸੱਭ ਤੋਂ ਉੱਤਮ ਅਤੇ ਸੱਭ ਤੋਂ ਰਚਨਾਤਮਕ ਢੰਗ ਨਾਲ ਕੰਮ ਕਰਨ ਵਾਲੀ ਮਨੋਹਰ ਸਰਕਾਰ ਹਰਿਆਣਾ ਨੂੰ ਮਿਲੀ ਹੈ। 

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਸਮਰੱਥਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਮੈਂ ਮਨੋਹਰ ਲਾਲ ਜੀ ਨੂੰ ਲੰਬੇ ਸਮੇਂ ਤੋਂ ਜਾਨਦਾ ਹਾਂ ਪਰ ਸੀਐਮ ਬਨਣ ਦੇ ਬਾਅਦ ਉਨ੍ਹਾਂ ਦੀ ਪ੍ਰਤਿਭਾ ਹੋਰ ਵੀ ਨਿਖਰ ਕੇ ਆਈ ਹੈ। ਜਿਸ ਤਰ੍ਹਾ ਹਰਿਆਣਾ ਸਰਕਾਰ ਉਨ੍ਹਾਂ ਦੀ ਅਗਵਾਈ ਹੇਠ ਇਨੋਵੇਟਿਵ ਕੰਮ ਕਰ ਰਹੀ ਹੈ ਕਈ ਵਾਰ ਉਸ ਕਾਰਜਸ਼ੈਲੀ ਨੁੰ ਕੇਂਦਰ ਸਰਕਾਰ ਵੀ ਅਪਣਾਉਂਦੀ ਰਹੀ ਹੈ। ਇਹ ਹੀ ਨਹੀ੍ਹ ਸਗੋ ਹੋਰ ਸੂਬਿਆਂ ਦੇ ਲਈ ਵੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਪੇ੍ਰਰਣਾ ਸਰੋਤ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਜਨਤਕ ਤੌਰ 'ਤੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਾ ਹੈ ਕਿ ਜਿਸ ਤਰ੍ਹਾ ਨਾਲ ਉਹ ਕੰਮ ਕਰ ਰਹੇ ਹਨ ਉਹ ਹਰਿਆਣਾ ਦੇ ਸੁਖਦ ਭਵਿੱਖ ਦੀ ਨੀਂਹ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗਾ। ਉਨ੍ਹਾਂ ਨੇ ਮਾਣ ਵਧਾਉਂਦੇ ਹੋਏ ਕਿਹਾ ਕਿ ਹਰਿਆਣਾ ਸੂਬਾ ਅੱਜ ਮਨੋਹਰ ਲਾਲ ਦੀ ਅਗਵਾਈ ਹੇਠ ਦੇਸ਼ ਦੇ ਉਜਵਲ ਭਵਿੱਖ ਦੀ ਤਾਕਤ ਬਣ ਰਿਹਾ ਹੈ।

        ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਉਰਜਾ ਯੁਕਤ ਪ੍ਰੇਰਣਾ ਮਿਲਣ ਦੇ ਬਾਅਦ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹੱਥ ਜੋੜ ਕੇ ਪ੍ਰਧਾਨ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਜੀ ਦੀ ਵੱਲੋਂ ਜਿਮੇਵਾਰੀ ਹਰਿਆਣਾ ਸਰਕਾਰ ਦੀ ਲਗਾਈ ਜਾਵੇਗੀ ਉਸ ਭਰੋਸੇ 'ਤੇ ਹਰਿਆਂਣਾ ਸਰਕਾਰ ਖਰਾ ਊਤੇਰੇਗੀ।

Leave a Reply

Your email address will not be published. Required fields are marked *