ਖੰਨਾ ‘ਚ ਕਿਸਾਨਾਂ ਨੇ ਰੋਕੀ ਮਾਤਾ ਵੈਸ਼ੋਨੇ ਦੇਵੀ ਜਾ ਰਹੀ ਟਰੇਨ, ਮੁਸਾਫ਼ਰਾਂ ਲਈ ਕੀਤਾ ਖਾਣ-ਪੀਣ ਦਾ ਪ੍ਰਬੰਧ

khana/nawanpunjab.com

ਖੰਨਾ, 18 ਅਕਤੂਬਰ (ਦਲਜੀਤ ਸਿੰਘ)- ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਮਗਰੋਂ ਦੇਸ਼ ਭਰ ‘ਚ ਰੇਲ ਰੋਕੋ ਅੰਦੋਲਨ ਜਾਰੀ ਹੈ। ਇਸੇ ਤਹਿਤ ਅੰਬਾਲਾ ਤੋਂ ਲੁਧਿਆਣਾ ਦੇ ਵਿਚਕਾਰ ਪੈਂਦੇ ਰੇਲਵੇ ਸਟੇਸ਼ਨ ਖੰਨਾ ਵਿਖੇ ਕਿਸਾਨ ਜੱਥੇਬੰਦੀਆਂ ਨੇ ਰੇਲਾਂ ਰੋਕੀਆਂ। ਇੱਥੇ ਮਾਤਾ ਵੈਸ਼ਨੋ ਦੇਵੀ ਜਾ ਰਹੀ ਰੇਲ ਗੱਡੀ ਰੋਕੀ ਗਈ ਅਤੇ ਇਸ ਦੌਰਾਨ ਮੁਸਾਫ਼ਰਾਂ ਦੇ ਖਾਣ-ਪੀਣ ਦਾ ਪ੍ਰਬੰਧ ਕਿਸਾਨਾਂ ਵੱਲੋਂ ਕੀਤਾ ਗਿਆ।

ਕਿਸਾਨ ਆਗੂਆਂ ਨੇ ਕਿਹਾ ਕਿ ਯੂ. ਪੀ. ਦੇ ਲਖੀਮਪੁਰ ਖੀਰੀ ਵਿਖੇ ਵਾਪਰੀ ਘਟਨਾ ਦੇ ਵਿਰੋਧ ‘ਚ ਰੇਲਾਂ ਰੋਕੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮੁਸਾਫ਼ਰ ਨੂੰ ਐਮਰਜੈਂਸੀ ਹੈ ਤਾਂ ਉਸ ਦੇ ਲਈ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨ ਜੱਥੇਬੰਦੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਹਰ ਹਾਲ ‘ਚ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣਗੇ।

ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਰੋਕੀਆਂ 2 ਟਰੇਨਾਂ
ਲੁਧਿਆਣਾ (ਗੌਤਮ) : ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਧਰਨਾ ਲਾਇਆ ਗਿਆ ਅਤੇ 2 ਟਰੇਨਾਂ ਰੋਕੀਆਂ ਗਈਆਂ। ਕਿਸਾਨਾਂ ਵੱਲੋਂ ਗਿਆਸਪੁਰਾ ਰੇਲਵੇ ਟਰੈਕ ‘ਤੇ ਵੀ ਧਰਨਾ ਪ੍ਰਦਰਸ਼ਨ ਕੀਤਾ ਗਿਆ।

Leave a Reply

Your email address will not be published. Required fields are marked *