ਤਰਨਤਾਰਨ : ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਲਈ 11 ਨਵੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਸ਼ੁਰੂ ਹੋਈ । 15 ਉਮੀਦਵਾਰਾਂ ’ਚੋਂ ਸੱਤਾਧਾਰੀ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਸਮੇਤ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਵਿਚਕਾਰ ਹੀ ਮੁੱਖ ਮੁਕਾਬਲਾ ਮੰਨਿਆ ਜਾ ਰਿਹਾ ਸੀ ਪਰ ਦੁਪਹਿਰ 12 ਵਜੇ ਤਕ ਦੇ ਆਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੇ ਜਿੱਤ ਵੱਲ ਕਦਮ ਵਧਾ ਲਏ ਸਨ ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਦੂਜੇ ਨੰਬਰ ‘ਤੇ ਆ ਕੇ ਆਪਣੀ ਸਥਿਤੀ ਵਿਚ ਸੁਧਾਰ ਕੀਤਾ ਹੈ। ਅੰਮ੍ਰਿਤਪਾਲ ਸਿੰਘ ਵਾਲੀ ਪਾਰਟੀ ਵਾਰਿਸ ਪੰਜਾਬ ਦੇ ਤੀਜੇ ਨੰਬਰ ‘ਤੇ ਚੱਲ ਰਹੀ ਹੈ। ਹਾਲਾਂਕਿ ਜਿੱਤ ਦਾ ਤਾਜ ਆਪ ਦੇ ਸਿਰ ’ਤੇ ਸਜਦਾ ਨਜ਼ਰ ਆ ਰਿਹਾ ਹੈ।
AAP ਦੇ ਹਰਮੀਤ ਸਿੰਘ ਸੰਧੂ ਦੀ ਸ਼ਾਨਦਾਰ ਜਿੱਤ, ਕਾਂਗਰਸ ਤੇ ਭਾਜਪਾ ਨਹੀਂ ਬਚਾ ਸਕੇ ਜ਼ਮਾਨਤ
