ਚੰਡੀਗੜ੍ਹ : ਸੈਕਟਰ 15 ਮਾਰਕੀਟ ‘ਚ ਪ੍ਰਦਰਸ਼ਨ ਦੇ ਸਮਰਥਨ ‘ਚ ਪਹੁੰਚੇ ਵੱਖ–ਵੱਖ ਜਥੇਬੰਦੀਆਂ ਦੇ ਮੈਂਬਰ ਯੂਨੀਵਰਸਿਟੀ ਦੇ ਗੇਟ ਨੰਬਰ 1 ਵੱਲ ਗਏ। ਐਸਐਸਪੀ ਵੀ ਇੱਥੇ ਮੌਜੂਦ ਸੀ। ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਲੋਕ ਨਹੀਂ ਮੰਨੇ। ਇਸ ਤੋਂ ਬਾਅਦ ਭੀੜ ਬੇਕਾਬੂ ਹੋ ਗਈ ਅਤੇ ਗੇਟ ਤੋੜ ਕੇ ਅੰਦਰ ਦਾਖਲ ਹੋ ਗਈ। ਕਈ ਨਿਹੰਗ ਜਥੇਬੰਦੀਆਂ ਵੀ ਨਾਲ ਸਨ। ਉੱਥੇ ਹੀ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਮੋਹਾਲੀ ‘ਚ ਬੈਰੀਕੇਡ ਤੋੜ ਕੇ ਚੰਡੀਗੜ੍ਹ ‘ਚ ਦਾਖ਼ਲ ਹੋ ਗਈਆਂ ਹਨ ਤੇ ਪੀਯੂ ਵੱਲ ਲਗਾਤਾਰ ਵਧ ਰਹੀਆਂ ਹਨ।
ਪੰਜਾਬ ਦੇ ਨੇਤਾ ਪਰਮਿੰਦਰ ਢੀਂਡਸਾ ਮੌਕੇ ’ਤੇ ਪਹੁੰਚੇ। ਪੁਲਿਸ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ, ਜਿਸ ਤੋਂ ਬਾਅਦ ਵਿਦਿਆਰਥੀ ਭੜਕ ਗਏ।
