ਗੁਰੂ ਨਗਰੀ ‘ਚ ਵੱਡੀ ਵਾਰਦਾਤ ! ਭੰਡਾਰੇ ‘ਚ ਲੰਗਰ ਛਕ ਰਹੇ AAP ਆਗੂ ‘ਤੇ ਹਮਲਾ, ਸਾਬਕਾ DSP ਰਾਣਾ ਨੇ ਚਲਾਈਆਂ ਗੋਲ਼ੀਆਂ

ਸ੍ਰੀ ਅਨੰਦਪੁਰ ਸਾਹਿਬ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਪਿੰਡ ਅਗਮਪੁਰ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਨਿਤਿਨ ਨੰਦਾ ‘ਤੇ ਗੋਲੀਆਂ ਚਲਾਈਆਂ ਗਈਆਂ।

ਜਦੋਂ ਸਾਬਕਾ ਡੀਐਸਪੀ ਦਿਲਸ਼ੇਰ ਸਿੰਘ ਰਾਣਾ ਨੇ ਗੋਲ਼ੀ ਚਲਾਈ, ਉਸ ਸਮੇਂ ਆਮ ਆਦਮੀ ਪਾਰਟੀ ਦੇ ਸੀਨੀਅਰ ਕਾਰਕੁਨ ਨਿਤਿਨ ਨੰਦਾ ਆਪਣੇ ਪਿੰਡ ਅਗਮਪੁਰ ਵਿਖੇ ਮੰਦਰ ‘ਚ ਭੰਡਾਰੇ ਦੌਰਾਨ ਲੰਗਰ ਛਕ ਰਹੇ ਸਨ। ਉਨ੍ਹਾਂ ਉੱਪਰ 2 ਗੋਲੀਆਂ ਚਲਾਈਆਂ ਗਈਆਂ। ਗੰਭੀਰ ਹਾਲਤ ਨੂੰ ਦੇਖਦਿਆਂ ਨਿਤਿਨ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ। ਇਸ ਸਬੰਧੀ ਜਦੋਂ ਡੀਐਸਪੀ ਜਸ਼ਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਹੈ ਤੇ ਇਸ ਸਬੰਧੀ ਉਹ ਮੌਕੇ ‘ਤੇ ਪਹੁੰਚ ਕੇ ਤਫਤੀਸ਼ ਕਰ ਰਹੇ ਹਨ। ਇੱਥੇ ਦੱਸਣਯੋਗ ਹੈ ਕਿ ਨਿਤਿਨ ਨੰਦਾ ਪਹਿਲਾਂ ਸ਼ਿਵ ਸੈਨਾ ਦੇ ਆਗੂ ਸਨ। ਹੁਣ ਥੋੜ੍ਹਾ ਸਮਾਂ ਪਹਿਲਾਂ ਉਹ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਏ ਸਨ।

Leave a Reply

Your email address will not be published. Required fields are marked *