ਦਰਿਆ ਬਿਆਸ ਦੇ ਬਦਲਵੇਂ ਰੁੱਖ ਨੇ ਕੀਤਾ ਉਜਾੜਾ! 30 ਲੱਖ ਖ਼ਰਚ ਕੇ ਹੱਥੀਂ ਬਣਾਇਆ ਘਰ ਕਰਨਾ ਪੈ ਰਿਹੈ ਢਹਿ-ਢੇਰੀ

ਸੁਲਤਾਨਪੁਰ ਲੋਧੀ – ਬਿਆਸ ਦਰਿਆ ਨੇ ਰੁੱਖ ਕੀ ਬਦਲਿਆ, ਸਾਡਾ ਤਾਂ ਸਾਰਾ ਉਜਾੜਾ ਕਰ ਦਿੱਤਾ, ਜਿਸ ਘਰ ਨੂੰ ਬਹੁਤ ਮਿਹਨਤ ਅਤੇ ਸ਼ੌਂਕ ਨਾਲ 30 ਲੱਖ ਖ਼ਰਚ ਕੇ ਬਣਾਇਆ ਸੀ, ਅੱਜ ਉਸ ਨੂੰ ਖ਼ੁਦ ਆਪਣੇ ਹੱਥੀਂ ਢਾਅ ਕੇ ਕਲੇਜਾ ਮੂੰਹ ਨੂੰ ਆ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਰਾਮਪੁਰ ਗੋਰਾ ਦੀ ਬਜ਼ੁਰਗ ਮਾਂ ਅਤੇ ਉਸ ਦੇ ਪਤੀ ਨੇ ਅੱਖਾਂ ’ਚੋਂ ਹੰਝੂਆਂ ਦੀ ਧਾਰਾ ਵਹਾਉਂਦੇ ਹੋਏ ਆਪਣਾ ਦੁੱਖੜਾ ਸੁਣਾਉਂਦਿਆਂ ਕਹੇ।

ਉਨ੍ਹਾਂ ਕਿਹਾ ਕਿ ਬਿਆਸ ਦਰਿਆ ਦੇ ਬਦਲੇ ਹੋਏ ਰੁੱਖ ਨੇ 9 ਘਰ ਤਾਂ ਸਾਡੇ ਪਹਿਲਾਂ ਹੀ ਪਾਣੀ ’ਚ ਮਲੀਆਮੇਟ ਕਰ ਦਿੱਤੇ ਸਨ। ਹੁਣ 10ਵਾਂ ਘਰ ਸਾਡਾ, ਜਿਸ ਨੂੰ ਦਰਿਆ ਬਿਆਸ ਦੀ ਜ਼ਬਰਦਸਤ ਢਾਅ ਲੱਗੀ ਹੋਈ ਹੈ। ਕਿਸੇ ਵੀ ਸਮੇਂ ਇਸ ਘਰ ਨੂੰ ਵੀ ਦਰਿਆਂ ’ਚ ਵਹਿੰਦਾ ਪਾਣੀ ਢਹਿ-ਢੇਰੀ ਕਰ ਸਕਦਾ ਹੈ। ਇਸ ਲਈ ਅਸੀਂ ਆਪਣੇ ਘਰ ਦਾ ਸਾਮਾਨ, ਸ਼ੈੱਡ ਖ਼ੁਦ ਹੀ ਲਾ ਰਹੇ ਹਾਂ ਕਿਉਂਕਿ ਘਰ ਤਾਂ ਰੁੜ ਜਾਣਾ ਹੈ, ਕੁਝ ਨਾ ਕੁਝ ਸਾਮਾਨ ਹੀ ਬਚ ਜਾਵੇ, ਇਸ ਸੋਚ ਨਾਲ ਹੀ ਬਹੁਤ ਬੁਝੇ ਮਨ ਨਾਲ ਆਪ ਖ਼ੁਦ ਹੀ ਢਾਹ ਰਹੇ ਹਾਂ।

Leave a Reply

Your email address will not be published. Required fields are marked *