ਮੁਅੱਤਲ DIG ਭੁੱਲਰ ਨੂੰ ਮਿਲਣ ਬੁੜੈਲ ਜੇਲ੍ਹ ਪੁੱਜੇ ਪਿਤਾ, ਨਮ ਅੱਖਾਂ ਨਾਲ ਪੁੱਤ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ : ਸੀ. ਬੀ. ਆਈ. ਵਲੋਂ ਰਿਸ਼ਵਤ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਪੰਜਾਬ ਪੁਲਸ ਦੇ ਰੂਪਨਗਰ ਰੇਂਜ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੂੰ ਮਿਲਣ ਲਈ ਉਨ੍ਹਾਂ ਦੇ ਪਿਤਾ ਮਹਿਲ ਸਿੰਘ ਬੁੜੈਲ ਜੇਲ੍ਹ ਪੁੱਜੇ। ਪੁੱਤਰ ਨੂੰ ਮਿਲਣ ਤੋਂ ਪਹਿਲਾਂ ਹੀ ਪਿਤਾ ਦੀਆਂ ਅੱਖਾਂ ਨਮ ਹੋ ਗਈਆਂ। ਉਨ੍ਹਾਂ ਨੇ ਬੁੜੈਲ ਜੇਲ੍ਹ ਅੰਦਰ ਪੁੱਤਰ ਨਾਲ ਮੁਲਾਕਾਤ ਕੀਤੀ।

ਇਸ ਤੋਂ ਇਲਾਵਾ ਅਜੇ ਤੱਕ ਪਰਿਵਾਰ ਦੇ ਕਿਸੇ ਹੋਰ ਮੈਂਬਰ ਦੇ ਹਰਚਰਨ ਸਿੰਘ ਭੁੱਲਰ ਨੂੰ ਮਿਲਣ ਦੀ ਜਾਣਕਾਰੀ ਨਹੀਂ ਮਿਲੀ ਹੈ। ਜਾਣਕਾਰੀ ਮੁਤਾਬਕ ਜਦੋਂ ਸੀ. ਬੀ. ਆਈ. ਨੇ ਭੁੱਲਰ ਨੂੰ ਚੰਡੀਗੜ੍ਹ ਅਦਾਲਤ ‘ਚ ਪੇਸ਼ ਕੀਤਾ ਸੀ ਤਾਂ ਭੁੱਲਰ ਨੇ ਕਿਹਾ ਸੀ ਕਿ ਉਹ ਆਪਣੀ ਗੱਲ ਅਦਾਲਤ ‘ਚ ਰੱਖਣਗੇ।

ਜਿਸ ਕੇਸ ‘ਚ ਉਨ੍ਹਾਂ ਨੂੰ ਫੜ੍ਹਿਆ ਗਿਆ ਹੈ, ਉਸ ਦੀ ਜਾਂਚ ਉਨ੍ਹਾਂ ਕੋਲ ਨਹੀਂ ਸੀ। ਭੁੱਲਰ ਲੰਬੇ ਸਮੇਂ ਤੋਂ ਟ੍ਰਾਈਸਿਟੀ ‘ਚ ਤਾਇਨਾਤ ਰਹੇ ਹਨ। ਉਨ੍ਹਾਂ ਦਾ ਚੰਡੀਗੜ੍ਹ ਦੇ ਸੈਕਟਰ-40 ‘ਚ ਮਕਾਨ ਹੈ। ਇਸ ਤੋਂ ਇਲਾਵਾ ਖੰਨਾ ‘ਚ ਵੀ ਉਨ੍ਹਾਂ ਦਾ ਇਕ ਫਾਰਮ ਹਾਊਸ ਹੈ। ਪਰਿਵਾਰ ‘ਚ ਉਨ੍ਹਾਂ ਦੀ ਪਤਨੀ, ਇਕ ਬੇਟਾ ਅਤੇ ਬੇਟੀ ਅਤੇ ਪਿਤਾ ਹਨ।

Leave a Reply

Your email address will not be published. Required fields are marked *