ਤੇਜ਼ ਰਫਤਾਰ ਟੈਂਪੂ ਦੀ ਲਪੇਟ ‘ਚ ਆਏ ਬਜ਼ੁਰਗ ਸਕਿਊਰਟੀ ਗਾਰਡ ਦੀ ਮੌਤ, ਟੈਂਪੂ ਚਾਲਕ ਗ੍ਰਿਫਤਾਰ; ਮੁਕੱਦਮਾ ਦਰਜ

ਲੁਧਿਆਣਾ : ਨਾਈਟ ਡਿਊਟੀ ‘ਤੇ ਜਾ ਰਹੇ ਸਕਿਊਰਟੀ ਗਾਰਡ ਨੂੰ ਇੱਕ ਟੈਂਪੂ ਨੇ ਇੰਨੀ ਬੁਰੀ ਤਰ੍ਹਾਂ ਦਰੜਿਆ ਕਿ ਗੰਭੀਰ ਰੂਪ ਵਿੱਚ ਫੱਟੜ ਹੋਣ ਤੋਂ ਬਾਅਦ ਉਸਦੀ ਮੌਤ ਹੋ ਗਈ। ਬਜ਼ੁਰਗ ਸਕਿਊਰਟੀ ਗਾਰਡ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇਹ ਵਾਰਸਾਂ ਹਵਾਲੇ ਕਰ ਦਿੱਤੀ ਹੈ। ਏਐਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਟੈਂਪੂ ਚਾਲਕ ਸਚਿਨ ਕੁਮਾਰ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਪੁਲਿਸ ਮੁਤਾਬਕ ਮ੍ਰਿਤਕ ਦੀ ਪਛਾਣ ਪਿੰਡ ਗੋਪਾਲਪੁਰ ਦੇ ਰਹਿਣ ਵਾਲੇ ਸੂਬਾ ਸਿੰਘ 69 ਵਜੋਂ ਹੋਈ ਹੈ। ਥਾਣਾ ਡੇਹਲੋ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸੂਬਾ ਸਿੰਘ ਦੇ ਪੁੱਤਰ ਲਖਬੀਰ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਪੀਡਬਲਡੀ ਮਹਿਕਮੇ ‘ਚੋਂ ਰਿਟਾਇਰ ਹੋਣ ਤੋਂ ਬਾਅਦ ਪ੍ਰਾਈਵੇਟ ਗੋਦਾਮ ਵਿੱਚ ਬਤੌਰ ਸਕਿਊਰਟੀ ਗਾਰਡ ਨੌਕਰੀ ਕਰ ਰਹੇ ਸਨ। ਸ਼ਾਮ ਵੇਲੇ ਉਹ ਨਾਈਟ ਡਿਊਟੀ ‘ਤੇ ਜਾਣ ਲਈ ਘਰ ਤੋਂ ਨਿਕਲੇ। ਆਪਣੇ ਯੂਪੀਟਰ ਸਕੂਟਰ ‘ਤੇ ਸਵਾਰ ਹੋ ਕੇ ਸੂਬਾ ਸਿੰਘ ਜਿਵੇਂ ਹੀ ਭਾਟੀਆ ਚੌਂਕ ਵਿੱਚ ਪਹੁੰਚਿਆ ਤਾਂ ਹਰਿਆਣਾ ਨੰਬਰ ਦੇ ਤੇਜ਼ ਰਫਤਾਰ ਟੈਂਪੂ ਨੇ ਉਸ ਦੇ ਸਕੂਟਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

Leave a Reply

Your email address will not be published. Required fields are marked *