ਅਟਾਰੀ ਸਰਹੱਦ ‘ਤੇ Retreat Ceremony ਦਾ ਬਦਲਿਆ ਸਮਾਂ

ਅੰਮ੍ਰਿਤਸਰ– ਮੌਸਮ ‘ਚ ਆਏ ਬਦਲਾਅ ਨੂੰ ਧਿਆਨ ਵਿੱਚ ਰੱਖਦਿਆਂ ਬੀਐੱਸਐੱਫ ਅੰਮ੍ਰਿਤਸਰ ਸੈਕਟਰ ਨੇ ਅਟਾਰੀ ਸਰਹੱਦ ‘ਤੇ ਹੋਣ ਵਾਲੀ ਰਿਟਰੀਟ ਸਮਾਰੋਹ ਪਰੇਡ ਦਾ ਸਮਾਂ ਬਦਲ ਦਿੱਤਾ ਹੈ। ਹੁਣ ਇਹ ਪਰੇਡ ਸ਼ਾਮ 5:00 ਵਜੇ ਤੋਂ 5:30 ਵਜੇ ਤੱਕ ਹੋਵੇਗੀ। ਪਹਿਲਾਂ ਇਹ ਸਮਾਰੋਹ ਸ਼ਾਮ 5:30 ਵਜੇ ਤੋਂ 6:00 ਵਜੇ ਤੱਕ ਹੁੰਦਾ ਸੀ।

ਬੀਐੱਸਐੱਫ ਅਧਿਕਾਰੀਆਂ ਮੁਤਾਬਕ ਸਮਾਂ ਤਬਦੀਲੀ ਮੌਸਮ ਕਰਕੇ ਅਤੇ ਦਰਸ਼ਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਕੇ ਕੀਤੀ ਗਈ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਆਪ੍ਰੇਸ਼ਨ “ਸਿੰਦੂਰ” ਤੋਂ ਬਾਅਦ ਹਾਲਾਤਾਂ ਨੂੰ ਵੇਖਦਿਆਂ ਹੱਥ ਮਿਲਾਉਣ ‘ਤੇ ਅਜੇ ਵੀ ਪਾਬੰਦੀ ਜਾਰੀ ਹੈ। ਜ਼ੀਰੋ ਲਾਈਨ ‘ਤੇ ਦੋਵੇਂ ਪਾਸਿਆਂ ਦੇ ਗੇਟ ਪੂਰੀ ਤਰ੍ਹਾਂ ਬੰਦ ਹਨ ਅਤੇ ਸਿਰਫ਼ ਪਰੇਡ ਪ੍ਰਦਰਸ਼ਨ ਹੀ ਕੀਤਾ ਜਾ ਰਿਹਾ ਹੈ।

ਪਰੇਡ ਦੇ ਸਮੇਂ ‘ਚ ਇਸ ਤਬਦੀਲੀ ਨਾਲ ਸੈਲਾਨੀਆਂ ਨੂੰ ਹੁਣ ਕੁਝ ਸਮਾਂ ਪਹਿਲਾਂ ਹੀ ਸਰਹੱਦ ‘ਤੇ ਪਹੁੰਚਣਾ ਹੋਵੇਗਾ, ਤਾਂ ਜੋ ਉਹ ਰਿਟਰੀਟ ਸਮਾਰੋਹ ਦਾ ਪੂਰਾ ਅਨੰਦ ਲੈ ਸਕਣ।

Leave a Reply

Your email address will not be published. Required fields are marked *