IND vs AUS: ਬੈਚਾਂ ‘ਚ ਆਸਟ੍ਰੇਲੀਆ ਲਈ ਰਵਾਨਾ ਹੋਈ ਟੀਮ ਇੰਡੀਆ, ਵਿਰਾਟ-ਰੋਹਿਤ ਨੇ ਵੀ ਫੜੀ ਫਲਾਈਟ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਆਸਟ੍ਰੇਲੀਆ ਦੇ ਦੌਰੇ ‘ਤੇ ਤਿੰਨ ਵਨਡੇ ਅਤੇ ਪੰਜ T20 ਮੈਚ ਖੇਡਣ ਲਈ ਜਾ ਰਹੀ ਹੈ। ODI ਸੀਰੀਜ਼ ਦੀ ਸ਼ੁਰੂਆਤ 19 ਅਕਤੂਬਰ ਨੂੰ ਹੋਣੀ ਹੈ, ਇੱਥੇ ਪਹਿਲਾ ਮੈਚ ਪਰਥ ਵਿੱਚ ਖੇਡਿਆ ਜਾਵੇਗਾ। ਇਹ ਸੀਰੀਜ਼ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਰਗੇ ਦਿੱਗਜਾਂ ਦੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਨੂੰ ਦਰਸਾਉਂਦੀ ਹੈ। ODI ਸੀਰੀਜ਼ ਤੋਂ ਪਹਿਲਾਂ ਮੈਚ ਟੀਮ ਇੰਡੀਆ ਦੋ ਵੱਖ-ਵੱਖ ਬੈਚਾਂ ਵਿੱਚ ਅੱਜ ਦਿੱਲੀ ਤੋਂ ਆਸਟ੍ਰੇਲੀਆ ਲਈ ਰਵਾਨਾ ਹੋ ਗਈਆਂ ਹਨ। ਕੁਝ ਖਿਡਾਰੀਆਂ ਨੇ ਸਵੇਰੇ ਉਡਾਣ ਭਰੀ ਤੇ ਕੁਝ ਨੇ ਸ਼ਾਮ ਨੂੰ ਰਵਾਨਾ ਹੋਣਗੇ।

ਨਿਊਜ਼ ਏਜੰਸੀ ANI ਦੇ ਇੱਕ ਵੀਡੀਓ ਵਿੱਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦਿੱਲੀ ਤੋਂ ਟੀਮ ਦੇ ਨਾਲ ਰਵਾਨਾ ਹੁੰਦੇ ਦਿਖਾਇਆ ਗਿਆ ਹੈ। ਕੋਹਲੀ ਹਾਲ ਹੀ ਵਿੱਚ ਆਪਣੇ ਪਰਿਵਾਰ ਨਾਲ ਰਹਿਣ ਲਈ ਲੰਡਨ ਤੋਂ ਵਾਪਸ ਆਇਆ ਹੈ, ਜਦੋਂ ਕਿ ਰੋਹਿਤ ਮੁੰਬਈ ਤੋਂ ਦਿੱਲੀ ਆਇਆ ਹੈ। ਦੋਵੇਂ ਸਿਰਫ਼ ODI ਸੀਰੀਜ਼ ਖੇਡਣਗੇ, T20 ਅਤੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ। ਇਹ IPL 2025 ਤੋਂ ਬਾਅਦ ਉਨ੍ਹਾਂ ਦਾ ਪਹਿਲਾ ਮੈਚ ਹੋਵੇਗਾ।

Leave a Reply

Your email address will not be published. Required fields are marked *