ਨਵੀਂ ਦਿੱਲੀ: ਆਈਸੀਸੀ ਨੇ ਭਾਰਤੀ ਟੀਮ ਦੇ ਬੱਲੇਬਾਜ਼ ਵਿਰਾਟ ਕੋਹਲੀ ‘ਤੇ ਜੁਰਮਾਨਾ ਲਗਾਇਆ ਹੈ। ICC ਮੈਚ ਰੈਫਰੀ ਨੇ ਕੋਹਲੀ ਦੀ ਮੈਚ ਫੀਸ ਦਾ 20% ਕੱਟ ਲਿਆ ਹੈ। ਇਸ ਤੋਂ ਇਲਾਵਾ ਉਸ ਨੂੰ ਇਕ ਡੀ-ਮੈਰਿਟ ਅੰਕ ਵੀ ਦਿੱਤਾ ਗਿਆ ਹੈ। ਆਈਸੀਸੀ ਨੇ ਕੋਹਲੀ ਨੂੰ ਇਹ ਸਜ਼ਾ ਉਨ੍ਹਾਂ ਦੇ ਬੁਰੇ ਵਿਵਹਾਰ ਕਾਰਨ ਦਿੱਤੀ ਹੈ। 37 ਸਾਲ ਦੇ ਕੋਹਲੀ ਨੇ 19 ਸਾਲ ਦੇ ਆਸਟ੍ਰੇਲੀਅਨ ਨੌਜਵਾਨ ਸਲਾਮੀ ਬੱਲੇਬਾਜ਼ ਸੈਮ ਕੋਂਸਟਾਸ ਨੂੰ ਮੈਦਾਨ ਦੇ ਵਿਚਕਾਰ ਧੱਕਾ ਦਿੱਤਾ ਸੀ।
IND vs AUS: Virat kohli ਨੂੰ 19 ਸਾਲ ਦੇ Sam Konstas ਨਾਲ ਭਿੜਨ ਲਈ ਮਿਲੀ ਸਜ਼ਾ
