ਕੌਮਾਂਤਰੀ ਪੱਧਰ ਦੇ ਬਾਡੀ ਬਿਲਡਰ ਤੇ ਅਦਾਕਾਰ ਵਰਿੰਦਰ ਘੁੰਮਣ ਦਾ ਦੇਹਾਂਤ, ਪਿਆ ਦੌਰਾ

ਜਲੰਧਰ : ਵਿਸ਼ਵ ਦੇ ਪਹਿਲੇ ਸਾਕਾਹਾਰੀ ਬਾਡੀ ਬਿਲਡਰ ਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਵੀਰਵਾਰ ਸ਼ਾਮ ਨੂੰ ਅਚਾਨਕ ਦੇਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਵਰਿੰਦਰ ਘੁੰਮਣ ਬੀਤੇ ਦਿਨ ਮਾਡਲ ਹਾਊਸ ਸਥਿਤ ਆਪਣੇ ਜਿੰਮ ’ਚ ਕਸਰਤ ਕਰ ਰਿਹਾ ਸੀ ਤਾਂ ਅਚਾਨਕ ਮੋਢੇ ਦੀ ਨਾੜ ਦੱਬੀ ਗਈ ਸੀ। ਸਿਹਤ ਵਿਗੜਨ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ। ਅੰਮ੍ਰਿਤਸਰ ਵਿਖੇ ਇਲਾਜ ਦੌਰਾਨ 41 ਸਾਲਾ ਬਾਡੀ ਬਿਲਡਰ ਵਰਿੰਦਰ ਘੁੁੰਮਣ ਨੂੰ ਦਿਲਾ ਦਾ ਦੌਰਾ ਪੈ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਵਰਿੰਦਰ ਘੁੰਮਣ 2009 ’ਚ ਮਿਸਟਰ ਇੰਡੀਆ ਬਣਿਆ ਸੀ ਤੇ ਉਸ ਸਾਲ ਮਿਸਟਰ ਏਸ਼ੀਆ ਬਾਡੀ ਬਿਲਡਰ ਮੁਕਾਬਲੇ ’ਚ ਘੁੰਮਣ ਨੂੰ ਦੂਜਾ ਸਥਾਨ ਹਾਸਲ ਹੋਇਆ ਸੀ। ਵਰਿੰਦਰ ਘੁੰਮਣ ਨੇ ਅਦਾਕਾਰੀ ਦੇ ਖੇਤਰ ’ਚ ਨਾਮ ਕਮਾਇਆ ਸੀ। ਉਸ ਨੇ 2012 ’ਚ ਬਣੀ ਪੰਜਾਬੀ ਫਿਲਮ ‘ਕਬੱਡੀ ਵਨਸ ਅਗੇਨ’, 2014 ’ਚ ‘ਰੋਅਰ-ਟਾਈਗਰਜ਼ ਆਫ ਸੁੰਦਰਬਨਜ਼’, 2019 ’ਚ ‘ਮਰਜਾਵਾਂ’ ਅਤੇ 2023 ’ਚ ਟਾਈਗਰ-3 ਫਿਲਮ ’ਚ ਅਦਾਕਾਰੀ ਕੀਤੀ ਸੀ।

Leave a Reply

Your email address will not be published. Required fields are marked *