ਨਵੀਂ ਦਿੱਲੀ : ਸੀਨੀਅਰ ਮੈਨਜ਼ ਚੋਣ ਕਮੇਟੀ ਨੇ ਅਕਤੂਬਰ-ਨਵੰਬਰ ‘ਚ ਆਸਟ੍ਰੇਲੀਆ ਖਿਲਾਫ਼ ਤਿੰਨ ਵਨਡੇ ਅਤੇ ਪੰਜ ਟੀ20 ਮੈਚਾਂ ਦੀ ਆਉਣ ਵਾਲੀ ਸੀਰੀਜ਼ ਲਈ ਭਾਰਤ ਦੀ ਟੀਮ ਦਾ ਐਲਾਨ ਕੀਤਾ ਹੈ। ਵਨਡੇ ‘ਚ ਇਕ ਨਵੇਂ ਯੁਗ ਦੀ ਸ਼ੁਰੂਆਤ ਹੋਈ ਹੈ। ਰੋਹਿਤ ਸ਼ਰਮਾ ਦੀ ਥਾਂ ਸ਼ੁਭਮਨ ਗਿਲ ਨੂੰ ਵਨਡੇ ਕਪਤਾਨ ਨਿਯੁਕਤ ਕੀਤਾ ਹੈ ਜਦੋਂਕਿ ਸ਼੍ਰੇਅਸ ਅਈਅਰ ਨੂੰ ਉਨ੍ਹਾਂ ਦਾ ਉਪ-ਕਪਤਾਨ ਬਣਾਇਆ ਗਿਆ ਹੈ।
ਭਾਰਤ ਦੀ ਵਨਡੇ ਟੀਮ: ਸ਼ੁਭਮਨ ਗਿਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ (ਉਪ-ਕਪਤਾਨ), ਅਕਸ਼ਰ ਪਟੇਲ, ਕੇਐਲ ਰਾਹੁਲ (ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਨਾ, ਧ੍ਰੁਵ ਜੁਰੇਲ (ਵਿਕਟਕੀਪਰ), ਯਸ਼ਸਵੀ ਜੈਸਵਾਲ।
ਭਾਰਤ ਦੀ T20I ਟੀਮ: ਸੂਰਿਆਕੁਮਾਰ ਯਾਦਵ (C), ਅਭਿਸ਼ੇਕ ਸ਼ਰਮਾ, ਸ਼ੁਭਮਨ ਗਿਲ (VC), ਤਿਲਕ ਵਰਮਾ, ਨਿਤੀਸ਼ ਕੁਮਾਰ ਰੈੱਡੀ, ਸ਼ਿਵਮ ਦੂਬੇ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ (WK), ਵਰੁਣ ਚਕਰਵਰਤੀ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਸੰਜੂ ਸੈਮਸਨ (WK), ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ।
