ਔਰਤ ਦੀ ਲਾਸ਼ ਮਿਲੀ ਹਰਿਆਣਾ ’ਚੋਂ : ਮ੍ਰਿਤਕਾ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਸੜਕ ‘ਤੇ ਲਾਸ਼ ਰੱਖ ਕੀਤਾ ਰੋਸ ਪ੍ਰਦਰਸ਼ਨ, ਇਨਸਾਫ਼ ਦੀ ਲਗਾਈ ਗੁਹਾਰ

ਮਾਨਸਾ – ਸਹੁਰਾ ਪਰਿਵਾਰ ਤੋਂ ਤੰਗ ਆ ਮਾਨਸਾ ਦੀ ਇੱਕ ਵਿਆਹੁਤਾ ਔਰਤ ਵੱਲੋਂ ਨਹਿਰ ’ਚ ਛਾਲ ਮਾਰ ਖੁਦਕੁਸ਼ੀ ਕਰ ਲਏ ਜਾਣ ਬਾਅਦ ਲਾਸ਼ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਡਿੰਗ ਇਲਾਕੇ ’ਚੋਂ ਮਿਲੀ ਹੈ। ਇਸ ਬਾਅਦ ਮ੍ਰਿਤਕਾ ਮੀਨਾਕਸ਼ੀ ਜਿੰਦਲ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਸਵੇਰੇ ਹੀ ਸਿਨੇਮਾ ਰੋਡ ’ਤੇ ਲਾਸ਼ ਰੱਖ ਕੇ ਪ੍ਰਦਰਸ਼ਨ ਕੀਤਾ। ਪਰਿਵਾਰਕ ਮੈਂਬਰਾਂ ਨੇ ਵਿਰਲਾਪ ਕਰਦਿਆਂ ਸਹੁਰੇ ਪਰਿਵਾਰ ਵੱਲੋਂ ਲੜਕੀ ਨੂੰ ਤੰਗ ਕਰਨ ਅਤੇ ਕੁੱਟਮਾਰ ਕੀਤੇ ਜਾਣ ਦੇ ਦੋਸ਼ ਲਗਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਹੈ।
ਮ੍ਰਿਤਕਾ ਮੀਨਾਕਸ਼ੀ ਜਿੰਦਲ ਦੇ ਭਰਾ ਅਮਿਤ ਸਿੰਗਲਾ ਵਾਸੀ ਰੋਪੜ ਨੇ ਕਿਹਾ ਕਿ ਸਾਨੂੰ ਵੀਰਵਾਰ ਨੂੰ ਮਾਨਸਾ ਤੋਂ ਫ਼ੋਨ ਆਇਆ ਸੀ ਕਿ ਮੀਨਾਕਸ਼ੀ ਕਿਤੇ ਚਲੀ ਗਈ ਹੈ ਅਤੇ ਸਾਨੂੰ ਯਕੀਨ ਨਹੀਂ ਆਇਆ। ਪਰ ਇਸ ਦੇ ਬਅਦ ਅਸੀਂ ਉਸ ਨੂੰ ਲੱਭਣਾ ਸ਼ੁਰੂ ਕੀਤਾ। ਭੈਣ ਮੀਨਾਕਸ਼ੀ ਜਿੰਦਲ ਦੇ ਸਹੁਰੇ ਪਰਿਵਾਰ ਵੱਲੋਂ ਸਾਨੂੰ ਪੂਰੀ ਗੱਲ ਨਹੀਂ ਦੱਸੀ ਗਈ। ਸੀਸੀਟੀਵੀ ਕੈਮਰੇ ਵੀ ਉਨ੍ਹਾਂ ਨੇ ਚੈੱਕ ਨਹੀਂ ਕਰਵਾਏ । ਉਲਟਾ ਸਾਡੇ ‘ਤੇ ਹੀ ਇਲਜ਼਼ਾਮ ਲਗਾ ਦਿੱਤੇ ਕਿ ਤੁਸੀਂ ਲੜਕੀ ਲੁਕੋਈ ਹੈ। ਫ਼ਿਰ ਗੁੰਮਰਾਹ ਕਰਦੇ ਰਹੇ ਕਿ ਉਹ ਸਿਰਸਾ ਡੇਰੇ ’ਚ ਗਈ ਹੈ ਅਤੇ ਉਥੇ ਅਸੀਂ ਲੱਭਦੇ ਰਹੇ। ਫ਼ਿਰ ਸਾਨੂੰ ਗੋਤਾਖੋਰਾਂ ਤੋਂ ਪਤਾ ਲੱਗਿਆ ਕਿ ਇੰਨ੍ਹਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਕਿ ਲੜਕੀ ਨਹਿਰ ਵੱਲ ਗਈ ਹੈ। ਇੰਨ੍ਹਾਂ ਨੂੰ ਚੱਪਲਾਂ ਅਤੇ ਲੜਕੀ ਦੀ ਚੁੰਨੀ ਵੀ ਮਿਲੀ ਹੈ। ਸ਼ਕਰਵਾਰ ਨੂੰ ਵੀ ਗੁੰਮਰਾਹ ਕੀਤਾ ਗਿਆ। ਸਾਨੂੰ ਇਨਸਾਫ਼ ਚਾਹੀਦਾ ਹੈ ਅਤੇ ਇੰਨ੍ਹਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਜਾਵੇ। ਲਾਸ਼ ਹਰਿਆਣਾ ’ਚੋਂ ਮਿਲੀ ਹੈ। ਇਹ ਹਮੇਸ਼ਾ ਮੀਨਾਕਸ਼ੀ ਜਿੰਦਲ ਨੂੰ ਦਬਾਅ ਕੇ ਰੱਖਦੇ ਸੀ।

ਵੀਸ਼ਾਲੀ ਬਾਂਸਲ ਨੇ ਦੱਸਿਆ ਕਿ ਉਸ ਦੀ ਭੈਣ ਦੀ ਕੁੱਟਮਾਰ ਕੀਤੀ ਗਈ ਹੈ। ਉਸ ਦੇ ਫ਼ੋਨ ਰਿਕਾਰਡਿੰਗ ’ਤੇ ਲਗਾਏ ਗਏ। ਵੀਰਵਾਰ ਦੀ ਲੜਕੀ ਗਾਇਬ ਹੈ, ਪਰ ਇੰਨ੍ਹਾਂ ਵੱਲੋਂ ਉਸ ਨੂੰ ਲੱਭਿਆ ਨਹੀਂ ਗਿਆ। ਸਾਡੇ ਭਾਣਜੇ ਨੂੰ ਵੀ ਦੂਰ ਦੂਰ ਰੱਖਿਆ ਜਾ ਰਿਹਾ ਹੈ। ਸਿਨੇਮਾ ਰੋਡ ’ਤੇ ਦਿੱਤੇ ਗਏ ਧਰਨੇ ਦੌਰਾਨ ਇਨਸਾਫ਼ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ।

Leave a Reply

Your email address will not be published. Required fields are marked *