ਦੋਆਬਾ ਕਿਸਾਨ ਵੈਲਫੇਅਰ ਕਮੇਟੀ ਵੱਲੋਂ ਕਿਸ਼ਨਗੜ੍ਹ ਚੌਂਕ ‘ਚ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ

ਕਿਸ਼ਨਗੜ : ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨਿਤਕ ਦੀ ਕਾਲ ਤੇ ਦੋਆਬਾ ਕਿਸਾਨ ਵੈਲਫੇਅਰ ਕਮੇਟੀ (ਰਜਿ) ਪੰਜਾਬ ਵੱਲੋਂ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਅਁਡਾ ਕਿਸ਼ਨਗੜ ਚੌਂਕ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਮੋਦੀ ਸਰਕਾਰ ਮੁਰਦਾਬਾਦ ਆਦਿ ਦੇ ਨਾਅਰੇ ਲਗਾਏ ਗਏ। ਇਸ ਮੌਕੇ ਪ੍ਰਧਾਨ ਹਰਸੁਲ਼ਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ। ਇਸ ਕਰ ਕੇ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ ਤੇ ਜਿੰਨਾ ਚਿਰ ਕੇਂਦਰ ਸਰਕਾਰ ਕਿਸਾਨ ਮਜ਼ਦੂਰਾਂ ਦੀਆਂ ਮੰਗਾ ਨਹੀਂ ਮੰਨਦੀ ਸ਼ੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ, ਅਤੇ ਆਉਣ ਵਾਲੇ ਸਮੇਂ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਵੱਖ ਵੱਖ ਕਿਸਾਨ ਆਗੂਆਂ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨਾਂ ਵਿਰੋਧੀ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦੇ ਹੱਕ ਵਿੱਚ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਪ੍ਰਵਾਨ ਕਰੇ।

ਇਸ ਮੌਕੇ ਤੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋ,ਵਾਈਸ ਪ੍ਰਧਾਨ ਮੱਖਣ ਸਿੰਘ ਰਹੀਮਪੁਰ, ਖ਼ਜ਼ਾਨਚੀ ਦਿਲਬਾਗ ਸਿੰਘ, ਨੰਬਰਦਾਰ ਹਰਜੀਤ ਸਿੰਘ ਦਾਸੂਪੁਰ, ਦਿਲਜੀਤ ਸਿੰਘ ਧੋਗੜੀ, ਹਰਦਿਆਲ ਸਿੰਘ ਬੁੱਟਰ, ਮਨਜੀਤ ਸਿੰਘ ਢਿੱਲੋ, ਹਰਦੀਪ ਸਿੰਘ ਬੁੱਟਰ, ਗੁਰਪ੍ਰੀਤ ਸਿੰਘ ਬੁਟਰਾਂ, ਗੁਰਮੁਖ ਸਿੰਘ ਭਟਨੂਰਾਂ ਕਲਾਂ, ਜਸਪਾਲ ਸਿੰਘ ਟਾਂਡੀ, ਹਰਜਿੰਦਰ ਸਿੰਘ ਦੋਦੇ, ਕੁਲਬੀਰ ਸਿੰਘ ਰਸੂਲਪੁਰ, ਮਨਵਿੰਦਰ ਸਿੰਘ ਰਸੂਲਪੁਰ, ਗੁਰਵਿੰਦਰ ਸਿੰਘ ਰਸੂਲਪੁਰ, ਕੁਲਵਿੰਦਰ ਸਿੰਘ ਬਿਆਸ ਪਿੰਡ, ਰਣਜੀਤ ਸਿੰਘ ਰਾਣਾ, ਜਸਪਾਲ ਸਿੰਘ ਤੇਜਾ, ਦਲਵਿੰਦਰ ਸਿੰਘ ਤੇਜਾ, ਪਰਮਜੀਤ ਸਿੰਘ, ਜਸ ਬਾਜਵਾ, ਪਲਵਿੰਦਰ ਸਿੰਘ ਤੇਜਾ, ਸੁਰਿੰਦਰ ਸਿੰਘ ਕਾਹਲੋਂ, ਗਗਨਦੀਪ ਸਿੰਘ ਸਰਪੰਚ ਚਕਰਾਲਾ, ਗੋਪੀ ਸੰਘਵਾਲ, ਹਰਜੀਤ ਸਿੰਘ ਕੁਰਾਲਾ, ਸੁਖਵਿੰਦਰ ਸਿੰਘ ਕੁਰਾਲਾ, ਜਗਰੂਪ ਸਿੰਘ ਸਰਮਸਤਪੁਰ ਅਤੇ ਰਾਗਵ ਆਦਿ ਸਮੇਤ ਇਲਾਕੇ ਦੇ ਸਮੂਹ ਕਿਸਾਨ ਮੌਜੂਦ ਸਨ।

Leave a Reply

Your email address will not be published. Required fields are marked *