ਸ਼ਿਮਲਾ : Himachal Pradesh Rain : ਹਿਮਾਚਲ ਪ੍ਰਦੇਸ਼ ਵਿਚ ਸੋਮਵਾਰ ਰਾਤ ਅਤੇ ਸਵੇਰੇ ਸ਼ਿਮਲਾ ਤੇ ਮੰਡੀ ‘ਚ ਭਾਰੀ ਮੀਂਹ ਨੇ ਕਾਫੀ ਤਬਾਹੀ ਮਚਾਈ ਹੈ। ਇੰਨੀ ਤੇਜ਼ ਬਰਸਾਤ ਹੋਈ ਕਿ ਲਗਾਤਾਰ ਬਦਲ ਫਟ ਗਏ। ਅਜਿਹੇ ਮੌਸਮ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਲੋਕ ਲਾਪਤਾ ਹਨ।
ਮੰਡੀ ਦੇ ਧਰਮਪੁਰ ‘ਚ ਵੀ ਬੀਤੀ ਰਾਤ ਭਾਰੀ ਮੀਂਹ ਕਾਰਨ ਵੱਡਾ ਨੁਕਸਾਨ ਹੋਇਆ ਹੈ। ਬੱਸ ਸਟੈਂਡ ‘ਚ ਖੜ੍ਹੀਆਂ 20 ਤੋਂ ਵੱਧ ਸਰਕਾਰੀ ਬੱਸਾਂ ਤੇ ਗੱਡੀਆਂ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਈਆਂ। ਬਾਜ਼ਾਰ ਦੀ ਹੋਂਦ ਮਿਟ ਗਈ ਹੈ। ਇੱਥੇ ਦੋ ਲੋਕ ਹੜ੍ਹ ‘ਚ ਵਹਿ ਗਏ ਹਨ, ਜਿਨ੍ਹਾਂ ਵਿੱਚੋਂ ਇਕ ਮੈਡੀਕਲ ਸਟੋਰ ਸੰਚਾਲਕ ਵੀ ਸ਼ਾਮਲ ਹੈ ਜੋ ਆਪਣੀ ਗੱਡੀ ਸਮੇਤ ਰੁੜ੍ਹ ਗਿਆ।
ਮੰਦਰ ਤੋਂ ਵਾਪਸ ਆ ਰਿਹਾ ਚਚੇਰਾ ਭਰਾ ਨਾਲੇ ‘ਚ ਵਹਿ ਗਿਆ
ਮੰਡੀ ਦੇ ਦ੍ਰੰਗ ਖੇਤਰ ‘ਚ ਸ਼ਿਵਾਬਦਾਰ ਦੇ ਮੰਦਰ ਤੋਂ ਵਾਪਸ ਆ ਰਹੇ ਦੋ ਚਚੇਰੇ ਭਰਾ ਪੁਲ ਟੁੱਟਣ ਕਾਰਨ ਨਾਲੇ ‘ਚ ਰੁੜ੍ਹ ਗਏ। ਇਨ੍ਹਾਂ ਵਿੱਚੋਂ ਇਕ ਦੀ ਲਾਸ਼ ਮਿਲ ਗਈ ਹੈ ਜਦਕਿ ਦੂਜਾ ਲਾਪਤਾ ਹੈ।
